ਲੁਧਿਆਣਾ: ਮਾਡਲ ਟਾਊਨ ਖੇਤਰ ਦੇ ਇੱਕ ਘਰ ਵਿੱਚ ਨੌਕਰ ਨੇ ਮਾਲਕ ਦੀ ਗੈਰ ਹਾਜ਼ਰੀ ਵਿੱਚ 50 ਲੱਖ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ ਹੈ। ਘਰ ਦੇ ਮਾਲਕ ਮੁਕੇਸ਼ ਸਾਹਨੀ ਮੁਤਾਬਕ ਉਨ੍ਹਾਂ ਦਾ ਪਰਿਵਾਰ ਦਿੱਲੀ ਵਿੱਚ ਮਾਤਾ ਦੀ ਚੌਂਕੀ ਭਰਨ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਾ ਹੋਇਆ।
ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰੱਖੇ ਨੌਕਰ ਨੇ ਦੂਜੇ ਨੌਕਰਾਂ ਨੂੰ ਨਸ਼ੀਲੀ ਦਵਾ ਦੇ ਕੇ ਬੇਹੋਸ਼ ਕਰ ਦਿੱਤਾ। ਇਸ ਮਗਰੋਂ ਆਪਣੇ ਤਿੰਨ ਸਾਥੀਆਂ ਸਮੇਤ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੇ ਦੇ ਘਰ ਪਹੁੰਚਣ ਸਮੇਂ ਇਸ ਮਾਮਲੇ ਦਾ ਪਤਾ ਚੱਲਿਆ। ਉਨ੍ਹਾਂ ਕਿਹਾ ਕਿ ਨੇਪਾਲ ਦੇ ਰਹਿਣ ਵਾਲੇ ਨੌਕਰ ਨੂੰ ਏਜੰਸੀ ਜ਼ਰੀਏ ਰੱਖਿਆ ਸੀ।
ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ਉੱਤੇ ਪਹੁੰਚੇ ਗਏ ਸੀ। ਫੋਰੈਂਸਿਕ ਮਾਹਰ ਤੇ ਦੂਜੀਆਂ ਜਾਂਚ ਟੀਮਾਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਪੁਲਿਸ ਨੇ ਘਰ ਦੇ ਮਾਲਕ ਦੇ ਲੜਕੇ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਲਿਆ ਹੈ।