ਲੁਧਿਆਣਾ: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ। ਹਲਕਾ ਸਾਹਨੇਵਾਲ ਵਿੱਚ ਪੈਂਦੇ ਪਿੰਡ ਮੱਤੇਵਾੜਾ ਵਿੱਚ ਸੱਤਲੁਜ ਦਰਿਆ ਉੱਤੇ 80 ਕਰੋੜ ਦੀ ਲਾਗਤ ਨਾਲ ਬਣੇ ਸਵਾ ਕਿੱਲੋਮੀਟਰ ਲੰਮਾ ਪੁਲ ਅਕਤੂਬਰ ਵਿੱਚ ਸ਼ੁਰੂ ਹੋ ਜਾਏਗਾ।

 

 

ਲੁਧਿਆਣਾ ਵਾਸੀਆਂ ਨੂੰ ਇਹ ਪੁਲ ਸ਼ੁਰੂ ਹੋਣ ਬਾਅਦ ਨਵਾਂ ਸ਼ਹਿਰ ਜਾਣ ਲਈ ਸਿਰਫ 38 ਕਿਲੋਮੀਟਰ ਸਫਰ ਤੈਅ ਕਰਨਾ ਪਏਗਾ। ਇਸ ਤੋਂ ਪਹਿਲਾਂ ਲੁਧਿਆਣਾ ਤੋਂ ਨਵਾਂ ਸ਼ਹਿਰ ਜਾਂ ਲਈ 76 ਕਿਲੋਮੀਟਰ ਸਫਰ ਕਰਨਾ ਪੈਂਦਾ ਸੀ। ਇਸ ਲਈ ਕਰੀਬ ਦੋ ਘੰਟੇ ਲੱਗਦੇ ਸਨ।

 

 

ਇਸ ਪੁਲ ਦੇ ਬਣਨ ਨਾਲ ਸਮਾਂ ਤੇ ਪੈਸੇ ਦੀ ਬਚਤ ਹੋਏਗੀ। ਇਹ ਪੁਲ ਅਕਤੂਬਰ ਤੱਕ ਖੋਲ੍ਹ ਦਿੱਤਾ ਜਾਏਗਾ।