ਲੁਧਿਆਣਾ: ਲੁਧਿਆਣਾ 'ਚ ਕੋਰੋਨਾ ਵਾਇਰਸ ਨੇ ਮੁੜ ਤੋਂ ਰਫ਼ਤਾਰ ਫੜ੍ਹੀ ਹੈ। ਵੀਰਵਾਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 6 ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਬਾਅਦ ਲੁਧਿਆਣਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 209 ਹੋ ਗਈ ਹੈ। ਇਨ੍ਹਾਂ ਨਵੇਂ ਪੌਜ਼ੇਟਿਵ ਕੇਸਾਂ 'ਚ 2 ਤੇ 5 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ।


ਕੁੱਲ 22 ਸੈਂਪਲ ਭੇਜੇ ਗਏ ਸਨ ਜਿਨ੍ਹਾਂ 'ਚੋਂ ਫਿਲਹਾਲ ਛੇ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਛਾਉਣੀ ਮੁਹੱਲੇ 'ਚ ਰਹਿਣ ਵਾਲਾ 29 ਸਾਲ ਦਾ ਨੌਜਵਾਨ ਵਾਇਰਸ ਦੀ ਲਪੇਟ 'ਚ ਆਇਆ ਹੈ। ਬਾਕੀ ਚਾਰ ਕੇਸ ਪਹਿਲੀ ਜੂਨ ਨੂੰ ਮਾਨੇਸਰ ਤੋਂ ਪਰਤੇ ਕੋਰੋਨਾ ਪਾਜ਼ੇਟਿਵ 20 ਸਾਲਾ ਨੌਜਵਾਨ ਦੇ ਸੰਪਰਕ 'ਚ ਆਉਣ ਵਾਲੇ ਹਨ।


ਇਨ੍ਹਾਂ 'ਚ 57 ਸਾਲਾ ਔਰਤ, 14 ਸਾਲ ਦਾ ਲੜਕਾ, 5 ਸਾਲ ਦਾ ਬੱਚਾ ਤੇ 24 ਸਾਲ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ 31 ਮਈ ਨੂੰ ਕੋਰੋਨਾ ਪਾਜ਼ੇਟਿਵ ਆਏ ਖੰਨਾ ਦੇ ਇਕ ਡਾਕਟਰ ਜੋੜੇ ਦੀ ਦੋ ਸਾਲ ਦੀ ਬੇਟੀ ਵੀ ਕੋਰੋਨਾ ਦੀ ਲਪੇਟ 'ਚ ਆਈ ਹੈ।


ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਹਾਈਕੋਰਟ ਦਾ ਐਕਸੀਡੈਂਟ ਕਲੇਮ ਬਾਰੇ ਵੱਡਾ ਫੈਸਲਾ, ਜਾਣੋ ਪੀੜਤਾਂ ਨੂੰ ਕੀ ਫਾਇਦਾ


ਲੁਧਿਆਣਾ 'ਚ ਹੁਣ ਤਕ 150 ਲੋਕ ਤੰਦਰੁਸਤ ਹੋ ਚੁੱਕੇ ਹਨ ਤੇ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਕੁੱਲ 209 ਕੋਰੋਨਾ ਪੌਜ਼ੇਟਿਵ ਮਾਮਲੇ ਆ ਚੁੱਕੇ ਹਨ।


ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?

ਇਹ ਵੀ ਪੜ੍ਹੋ: ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ