ਚੰਡੀਗੜ੍ਹ: ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਪਾਜ਼ਟਿਵ ਪਾਏ ਗਏ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਅੱਜ ਦੇਹਾਂਤ ਹੋ ਗਿਆ। ਅਨਿਲ ਕੋਹਲੀ ਲੁਧਿਆਣਾ ਦੇ ਐਸਪੀਐਸ ਹਸਪਤਾਲ 'ਚ ਦਾਖ਼ਲ ਸੀ।



ਅਨਿਲ ਕੋਹਲੀ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਕਿਹਾ ਜਾ ਰਿਹਾ ਕਿ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਏਸੀਪੀ ਅਨਿਲ ਕੋਹਲੀ ਦੇ ਸੰਪਰਕ 'ਚ ਆਏ ਉਨ੍ਹਾਂ ਦੀ ਪਤਨੀ, ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਤੇ ਇਕ ਐਸਐਚਓ ਦੀ ਕੋਰੋਨਾ ਪਾਜ਼ਟਿਵ ਰਿਪੋਰਟ ਆਈ ਸੀ।



ਏਸੀਪੀ ਅਨਿਲ ਕੋਹਲੀ ਦੀ ਮੌਤ ਮਗਰੋਂ ਇਲਾਕੇ 'ਚ ਸੋਗ ਤੇ ਸਹਿਮ ਦਾ ਮਾਹੌਲ ਹੈ।