ਲੁਧਿਆਣਾ: ਲੁਧਿਆਣਾ ਸਿਟੀ ਸੈਂਟਰ ਘੁਟਾਲਾ ਕੇਸ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰੀ ਹੋ ਗਏ ਹਨ। ਅਦਾਲਤ ਨੇ ਉਨ੍ਹਾਂ ਨਾਲ ਹੋਰ 31 ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ। ਅੱਜ ਲੁਧਿਆਣਾ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਮੌਕੇ ਕੈਪਟਨ ਵੀ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹ ਝੂਠਾ ਕੇਸ ਸੀ ਜਿਸ ਦਾ ਅੱਜ ਨਿਬੇੜਾ ਹੋ ਗਿਆ।
ਦਰਅਸਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦੋ ਸਾਲ ਪਹਿਲਾਂ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ। ਇਸ ਉੱਪਰ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਫੈਸਲਾ ਸੁਣਾਇਆ। ਅੱਜ ਅਦਾਲਤ ਵਿੱਚ ਕੈਪਟਨ ਸਣੇ ਸਾਰੇ 32 ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ। ਮੁਲਜ਼ਮਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ, ਜਵਾਈ ਰਮਿੰਦਰ ਸਿੰਘ ਵੀ ਸ਼ਾਮਲ ਸਨ।
ਇਸ ਮਾਮਲੇ ਵਿੱਚ ਐਫਆਈਆਰ ਮਾਰਚ 2007 ਨੂੰ ਦਰਜ ਕੀਤੀ ਗਈ ਸੀ। ਵਿਜਿਲੈਂਸ ਜਾਂਚ ਅਨੁਸਾਰ ਕੈਪਟਨ ਤੇ ਬਾਕੀ 32 ਮੁਲਜ਼ਮਾਂ ਨੇ ਪ੍ਰਾਈਵੇਟ ਬਿਲਡਰ ਟੂਡੇ ਹੋਮਜ਼ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਖਜ਼ਾਨੇ ਨੂੰ 1144 ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਇਹ ਘੁਟਾਲਾ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਤੱਕ ਰਹੀ ਸਰਕਾਰ ਦੌਰਾਨ ਹੋਇਆ ਸੀ।
ਲੁਧਿਆਣਾ ਇੰਮਪਰੂਵਮੈਂਟ ਟਰੱਸਟ ਨੇ ਸ਼ਾਪਿੰਗ ਮਾਲ, ਮਲਟੀਪਲੈਕਸ, ਤੇ ਰਿਹਾਇਸ਼ੀ ਆਪਰਟਮੈਂਟ ਤੇ ਹੈਲੀਪੈਡ ਲਈ 25 ਏਕੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਲੁਧਿਆਣਾ ਵਿੱਚ ਪੱਖੋਵਾਲ ਰੋਡ 'ਤੇ ਇਹ ਪ੍ਰੋਜੈਕਟ ਤਿਆਰ ਹੋਣਾ ਸੀ। ਮਾਮਲੇ ਵਿੱਚ ਕੁੱਲ ਮੁਲਜ਼ਮ 36 ਸੀ ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚੋਂ ਕੈਪਟਨ ਸਣੇ 32 ਮੁਲਜ਼ਮ ਬਰੀ
ਏਬੀਪੀ ਸਾਂਝਾ
Updated at:
27 Nov 2019 04:11 PM (IST)
ਲੁਧਿਆਣਾ ਸਿਟੀ ਸੈਂਟਰ ਘੁਟਾਲਾ ਕੇਸ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰੀ ਹੋ ਗਏ ਹਨ। ਅਦਾਲਤ ਨੇ ਉਨ੍ਹਾਂ ਨਾਲ ਹੋਰ 31 ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ। ਅੱਜ ਲੁਧਿਆਣਾ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਮੌਕੇ ਕੈਪਟਨ ਵੀ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹ ਝੂਠਾ ਕੇਸ ਸੀ ਜਿਸ ਦਾ ਅੱਜ ਨਿਬੇੜਾ ਹੋ ਗਿਆ।
- - - - - - - - - Advertisement - - - - - - - - -