ਕੰਮ ਤੋਂ ਘਰ ਜਾ ਰਹੇ ਸੁਪਰਵਾਈਜ਼ਰ ਨੂੰ ਵੱਢਿਆ, ਘਟਨਾ ਸੀਸੀਟੀਵੀ 'ਚ ਕੈਦ
ਏਬੀਪੀ ਸਾਂਝਾ | 14 Sep 2018 03:54 PM (IST)
ਲੁਧਿਆਣਾ: ਫੈਕਟਰੀ ਤੋਂ ਛੁੱਟੀ ਤੋਂ ਬਾਅਦ ਘਰ ਜਾ ਰਹੇ ਸੁਪਰਵਾਈਜ਼ਰਾਂ ਦਾ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਹਿਮਾਚਲ ਦੇ ਹਮੀਰਪੁਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਰਾਕੇਸ਼ ਆਪਣੀ ਸ਼ਿਫ਼ਟ ਪੂਰੀ ਹੋਣ ਤੋਂ ਬਾਅਦ ਬੀਤੀ ਰਾਤ ਤਕਰੀਬਨ 12:50 ਵਜੇ ਆਪਣੇ ਘਰ ਜਾ ਰਿਹਾ ਸੀ ਤਾਂ ਚਾਰ ਬਦਮਾਸ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸੀਸੀਟੀਵੀ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਹਮਲਾਵਰ ਰਾਕੇਸ਼ ਨੂੰ ਲੁੱਟਣ ਆਏ ਸੀ। ਇੱਕ ਹਮਲਾਵਰ ਜਾਂਦਾ ਹੋਇਆ ਰਾਕੇਸ਼ ਦੇ ਗੁੱਟ ਤੋਂ ਘੜੀ ਜਾਂ ਕੋਈ ਕੜਾ ਉਤਾਰ ਕੇ ਲਿਜਾਂਦਾ ਵੀ ਵਿਖਾਈ ਦੇ ਰਿਹਾ ਹੈ। ਲੁਧਿਆਣਾ ਦੇ ਏਡੀਸੀਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਸਾਹਨੇਵਾਲ ਥਾਣੇ ਵਿੱਚ ਕਤਲ ਦੇ ਦੋਸ਼ (ਧਾਰਾ 302) ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਹੀ ਇਸ ਵਾਰਦਾਤ ਪਿੱਛੇ ਕੀ ਕਾਰਨ ਹਨ। ਪੁਲਿਸ ਨੇ ਰਾਕੇਸ਼ ਦਾ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।