ਨਵੀਂ ਦਿੱਲੀ: ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਮਹਾਰਾਸ਼ਟਰ ਦੇ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ 'ਚ ਵੱਡੀ ਗਿਣਤੀ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅਜਿਹੇ 'ਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਨੇ ਇਲਜ਼ਾਮ ਲਾਇਆ ਕਿ ਨਾਂਦੇੜ 'ਚ ਕੋਰੋਨਾ ਪੰਜਾਬ ਦੀ ਗਲਤੀ ਨਾਲ ਫੈਲਿਆ ਹੈ।


ਦਰਅਸਲ ਨਾਂਦੇੜ 'ਚ ਗੁਰਦੁਆਰਾ ਲੰਗਰ ਸਾਹਿਬ 'ਚ ਕੋਰੋਨਾ ਦੇ 20 ਪੌਜ਼ੇਟਿਵ ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਗੁਰਦੁਆਰੇ ਦੇ ਬਾਹਰੀ ਇਲਾਕੇ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ। ਅਸ਼ੋਕ ਚਵਨ ਦਾ ਇਲਜ਼ਾਮ ਹੈ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈਣ ਜੋ ਬੱਸਾਂ ਤੇ ਸਟਾਫ਼ ਆਇਆ ਉਨ੍ਹਾਂ ਜ਼ਰੀਏ ਹੀ ਨਾਂਦੇੜ 'ਚ ਕੋਰੋਨਾ ਵਾਇਰਸ ਫੈਲਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਾਂਦੇੜ ਤੋਂ ਆਏ ਕੋਰੋਨਾ ਪੀੜਤਾਂ ਕਾਰਨ ਪੰਜਾਬ 'ਚ ਕੋਰੋਨਾ ਵਾਇਰਸ ਜ਼ਿਆਦਾ ਫੈਲਿਆ।


ਇਹ ਵੀ ਪੜ੍ਹੋ: ਦੇਸ਼ ਦੀ ਫੌਜ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਤਿਆਰ!



ਬੀਤੀ 24 ਅਪ੍ਰੈਲ ਨੂੰ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ 26 ਅਪ੍ਰੈਲ ਨੂੰ ਪਹਿਲਾਂ ਜਥਾ ਆਇਆ। ਕਰੀਬ ਸਾਢੇ ਤਿੰਨ ਹਜ਼ਾਰ ਸ਼ਰਧਾਲੂ ਪੰਜਾਬ ਵਾਪਸ ਪਰਤੇ। ਪੰਜਾਬ 'ਚ ਇਸ ਵੇਲੇ ਕੁੱਲ 914 ਕੇਸ ਹਨ ਜਿਨ੍ਹਾਂ 'ਚੋਂ 496 ਇਕੱਲੇ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ ਜਦਕਿ ਸੈਂਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ ਹੈ।


ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਜਿੱਥੇ ਸੂਬੇ 'ਚ ਲਗਾਤਾਰ ਕੇਸ ਵਧ ਰਹੇ ਹਨ। ਉੱਥੇ ਹੀ ਹੁਣ ਮਹਾਰਾਸ਼ਟਰ ਨੂੰ ਵੀ ਪੰਜਾਬ 'ਤੇ ਉਂਗਲ ਚੁੱਕਣ ਦਾ ਮੌਕਾ ਮਿਲ ਗਿਆ ਹੈ।