ਚੰਡੀਗੜ੍ਹ: ਸੁਖਬੀਰ ਬਾਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਬਣ ਗਏ ਹਨ, ਉੱਥੇ ਹੀ ਪਾਰਟੀ ਨੇ ਸੰਵਿਧਾਨ ਵਿੱਚ ਵੀ ਸੋਧਾਂ ਕੀਤੀਆਂ ਹਨ। ਪਾਰਟੀ ਦੇ 99ਵੇਂ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਇਹ ਫੈਸਲਿਆਂ 'ਤੇ ਮੋਹਰ ਲੱਗੀ। ਮੰਨਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਅਹੁਦੇ ਵੰਡ ਕੇ ਸਭਨਾ ਨੂੰ ਖੁਸ਼ ਕਰਨ ਲਈ ਹੀ ਪਾਰਟੀ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਗਈਆਂ ਹਨ।
ਸੰਵਿਧਾਨ ’ਚ ਕੀਤੀ ਸੋਧ ਮੁਤਾਬਕ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਗਿਣਤੀ ਵਧਾ ਕੇ 74 ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਸਰਪ੍ਰਸਤ ਤੇ ਪ੍ਰਧਾਨ ਤੋਂ ਬਾਅਦ 8 ਸੀਨੀਅਰ ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ 1 ਤੇ 8 ਸਕੱਤਰ ਸਮੇਤ ਕੁਲ 74 ਅਹੁਦੇਦਾਰ ਹੋਣਗੇ। ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 101 ਹੋਵੇਗੀ।
ਇਸ ਤੋਂ ਇਲਾਵਾ ਸਰਕਲ ਇਕਾਈ ਦੀ ਥਾਂ ਹੁਣ ਪਿੰਡਾਂ ਵਿੱਚ 25 ਹਜ਼ਾਰ ਵੋਟਾਂ ਤੱਕ ਨੂੰ ਇੱਕ ਇਕਾਈ ਬਣਾਇਆ ਜਾਵੇਗਾ। 50 ਹਜ਼ਾਰ ਵੋਟਾਂ ਵਾਲੇ ਕਸਬਿਆਂ ਵਿੱਚ ਸ਼ਹਿਰੀ ਪ੍ਰਧਾਨ ਨਿਯੁਕਤ ਹੋਵੇਗਾ। ਇਸੇ ਤਰ੍ਹਾਂ 50 ਹਜ਼ਾਰ ਵੋਟਾਂ ਵਾਲੇ ਸ਼ਹਿਰਾਂ ’ਚ ਚਾਰ ਵਾਰਡਾਂ ਨੂੰ ਇਕੱਠਾ ਕਰ ਕੇ ਪ੍ਰਧਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰਲੇ ਸੂਬਿਆਂ ਜਿਥੇ ਸਿੱਖਾਂ ਦੀ ਗਿਣਤੀ ਘੱਟ ਹੈ, ਉਥੇ ਸਪੈਸ਼ਲ ਇਨਵਾਈਟੀ ਬਣਾਏ ਜਾਣਗੇ। ਅਜਿਹੇ 25 ਸਪੈਸ਼ਲ ਇਨਵਾਈਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਬਦਲਿਆ ਸੰਵਿਧਾਨ
ਏਬੀਪੀ ਸਾਂਝਾ
Updated at:
15 Dec 2019 03:32 PM (IST)
ਸੁਖਬੀਰ ਬਾਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਬਣ ਗਏ ਹਨ, ਉੱਥੇ ਹੀ ਪਾਰਟੀ ਨੇ ਸੰਵਿਧਾਨ ਵਿੱਚ ਵੀ ਸੋਧਾਂ ਕੀਤੀਆਂ ਹਨ। ਪਾਰਟੀ ਦੇ 99ਵੇਂ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਇਹ ਫੈਸਲਿਆਂ 'ਤੇ ਮੋਹਰ ਲੱਗੀ। ਮੰਨਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਅਹੁਦੇ ਵੰਡ ਕੇ ਸਭਨਾ ਨੂੰ ਖੁਸ਼ ਕਰਨ ਲਈ ਹੀ ਪਾਰਟੀ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਗਈਆਂ ਹਨ।
- - - - - - - - - Advertisement - - - - - - - - -