ਸੰਗਰੂਰ: ਸੋਸ਼ਲ ਮੀਡੀਆ 'ਤੇ ਖੁਦ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਪਾਖੰਡੀ ਸਾਧ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਦੋ ਦਿਨਾਂ ਰਿਮਾਂਡ ਲਿਆ ਹੈ।


ਪਿੰਡ ਚਮਾਰਹੇੜੀ ਦੇ ਨਿਵਾਸੀ ਭਗਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕੁਝ ਦਿਨ ਪਹਿਲਾਂ ਕਥਾ ਕੀਰਤਨ ਲਈ ਮੂਨਕ ਆਇਆ ਤਾਂ ਪਤਾ ਲੱਗਾ ਕਿ ਬਲਰਾ ਪਿੰਡ ਦੇ ਮਲਕੀਤ ਸਿੰਘ ਨੇ ਸੋਸ਼ਲ ਮੀਡਲ 'ਤੇ ਮਲਕੀਤ ਸਿੰਘ ਬਲਰਾ ਨਾਂ ਤੋਂ ਚੈਨਲ ਬਣਾਇਆ ਹੈ ਜਿਸ 'ਤੇ ਆਡੀਓ ਤੇ ਵੀਡੀਓ ਵਾਇਰਲ ਹੋਈ ਸੀ।


ਭਗਵੰਤ ਸਿੰਘ ਮਲਕੀਤ ਸਿੰਘ ਨੂੰ ਜਾਣਦਾ ਹੈ ਕਿ ਕਿਵੇਂ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਬਣਾ ਕੇ ਆਲੀਸ਼ਾਨ ਕੋਠੀ ਤੇ ਹੋਰ ਜਾਇਦਾਦ ਬਣਾ ਚੁੱਕਾ ਹੈ। ਇੰਨਾ ਹੀ ਨਹੀਂ ਉਹ ਆਪਣੀ ਕੋਠੀ ਨੂੰ ਸੱਚਖੰਡ ਅਕਾਲ ਨਿਵਾਸ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਉਹ ਕਹਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਵਤਾਰ ਧਾਰ ਕੇ ਦੁਨੀਆਂ 'ਚ ਸਰੀਰਕ ਰੂਪ 'ਚ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਕੋਠੀ 'ਚ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਉਸ ਦੇ ਨਾਲ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਗਏ ਸਨ।


ਡੀਜੀਪੀ ਦਿਨਕਰ ਗੁਪਤਾ ਨੂੰ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤੀ ਦੇ ਹੁਕਮ


ਮਲਕੀਤ ਸਿੰਘ ਦਾਅਵਾ ਕਰਦਾ ਹੈ ਕਿ ਮਾਤਾ ਸਾਹਿਬ ਕੌਰ ਤੇ ਚਾਰੇ ਸਾਹਿਬਜ਼ਾਦੇ ਸਰੀਰਕ ਰੂਪ ਤੋਂ ਸੰਸਾਰ 'ਚ ਆਏ ਹਨ। ਸਿੱਖ ਜਥੇਬੰਦੀਆਂ ਵੱਲੋਂ ਇਸ ਪਾਖੰਡੀ ਸਾਧ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਜਾਖੜ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ, ਪੰਜਾਬ ਕਾਂਗਰਸ 'ਚ ਨਹੀਂ ਹੋਵੇਗਾ ਕੋਈ ਫੇਰਬਦਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ