ਮ੍ਰਿਤਕ ਦੀ ਪਛਾਣ ਕਮਲਦੀਪ ਕੌਰ ਵਜੋਂ ਹੋਈ ਹੈ। ਉਸ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਜੈਤੋ ਦੇ ਬਾਬਾ ਕੁਲਵੰਤ ਰਾਏ ਚਿਸ਼ਤੀ ਤੇ ਉਸ ਦੇ ਪੁੱਤਰ ਬਾਬਾ ਕੁਲਵਿੰਦਰ ਚਿਸ਼ਤੀ ਦਾ ਨਾਂਅ ਲਿਖਿਆ ਹੋਇਆ ਹੈ। ਮ੍ਰਿਤਕ ਨੇ ਆਪਣੇ ਸ਼ਰੀਰ ਦੇ ਨਾਲ ਨਾਲ ਇੱਕ ਪੇਜ ਉੱਪਰ ਵੀ ਸੁਸਾਈਡ ਨੋਟ ਲਿਖਿਆ ਹੋਇਆ ਸੀ।
ਕਮਲਦੀਪ ਸਿੰਘ ਤੋਂ ਬਰਾਮਦ ਹੋਏ ਖ਼ੁਦਕੁਸ਼ੀ ਪੱਤਰ ਵਿੱਚ ਲਿਖਿਆ ਹੈ ਕਿ ਉਕਤ ਵਿਅਕਤੀਆਂ ਨੂੰ ਉਸ ਨੇ ਤਕਰੀਬਨ ਚਾਰ ਸਾਲ ਪਹਿਲਾਂ 2,80,000 ਰੁਪਏ ਆਪਣਾ ਕੰਮ ਕਰਵਾਉਣ ਲਈ ਦਿੱਤੇ ਸਨ। ਪੱਤਰ ਮੁਤਾਬਕ ਉਨ੍ਹਾਂ ਉਸ ਦਾ ਕੰਮ ਨਹੀਂ ਕੀਤਾ ਤੇ ਹੁਣ ਪੈਸੇ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤੇ ਧਮਕਾਉਣ ਵੀ ਲੱਗੇ। ਕਮਲ ਦੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਨੇ ਆਪਣੇ ਘਰਦਿਆਂ ਦਾ ਸੋਨਾ ਚੋਰੀ ਕਰ ਕੇ ਇਹ ਪੈਸੇ ਇਕੱਠੇ ਕੀਤੇ ਸਨ, ਜੋ ਉਸ ਨੂੰ ਨਹੀਂ ਮਿਲ ਰਹੇ।