ਟਰਾਲੇ ਹੇਠਾਂ ਆਉਣ ਕਾਰਨ ਸਕੂਟਰ ਸਵਾਰ ਵਿਅਕਤੀ ਦੀ ਮੌਤ
ਏਬੀਪੀ ਸਾਂਝਾ | 24 Mar 2019 02:17 PM (IST)
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਮੌੜ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਮ੍ਰਿਤਕ ਦੀ ਪਛਾਣ ਪਿੰਡ ਰਤਾ ਥੇਡ ਦੇ ਰਹਿਣ ਵਾਲੇ ਪ੍ਰਤਾਪ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਮੌੜ ਪਿੰਡ ਦੇ ਨਜ਼ਦੀਕ ਇੱਕ ਸਕੂਟਰੀ ਸਵਾਰ ਪ੍ਰਤਾਪ ਸਿੰਘ ਮੁਕਤਸਰ ਵੱਲ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰਾਲੇ ਨੂੰ ਕਰਾਸ ਕਰਨ ਲੱਗਿਆਂ ਤਿਲ੍ਹਕਣ ਹੋਣ ਕਰਕੇ ਉਹ ਡਿੱਗ ਪਿਆ ਅਤੇ ਟਰਾਲਾ ਉੱਪਰੋਂ ਲੰਘ ਗਿਆ। ਇਸ ਕਾਰਨ ਪ੍ਰਤਾਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਮਾਹਲ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਆਪਣੀ ਭੈਣ ਕੋਲ ਜਾ ਰਿਹਾ ਸੀ। ਹਾਦਸੇ ਉਪਰੰਤ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।