ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ
ਏਬੀਪੀ ਸਾਂਝਾ | 10 Nov 2018 06:30 PM (IST)
ਫ਼ਰੀਦਕੋਟ: ਨਸ਼ੇ ਨੇ ਸ਼ਹਿਰ ਦਾ ਇੱਕ ਹੋਰ ਨੌਜਵਾਨ ਦੀ ਬਲੀ ਲੈ ਲਈ ਹੈ। ਨਸ਼ੀਲਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਸੁਖਚੈਨ ਸਿੰਘ ਵਜੋਂ ਹੋਈ ਹੈ। ਨੌਜਵਾਨ ਸ਼ਹਿਰ ਦੀ ਭੋਲੂਵਾਲਾ ਰੋਡ 'ਤੇ ਰਹਿੰਦਾ ਸੀ। ਪਰ ਅੱਜ ਨਸ਼ੇ ਦੀ ਬਹੁਤਾਤ ਨੂੰ ਉਹ ਸੰਭਾਲ ਨਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਫ਼ਰੀਦਕੋਟ ਜ਼ਿਲ੍ਹੇ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਕੋਟਕਪੂਰਾ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਕਾਰਨ ਹੋ ਗਈ ਸੀ। ਬਲਵਿੰਦਰ ਦੀ ਮਾਂ ਕਸ਼ਮੀਰ ਕੌਰ ਦਾ ਵੀਡੀਓ ਬੇਹੱਦ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਆਪਣੇ ਪੁੱਤ ਦੀ ਮੌਤ 'ਤੇ ਬੁਰੀ ਤਰ੍ਹਾਂ ਰੋ-ਪਿੱਟ ਰਹੀ ਸੀ।