ਸਵੇਰੇ ਉੱਠਦੇ ਹੀ JE ਨੇ ਪਤਨੀ ਤੇ ਪੁੱਤ ਨੂੰ ਮਾਰੀਆਂ ਗੋਲ਼ੀਆਂ
ਏਬੀਪੀ ਸਾਂਝਾ | 11 Feb 2018 10:08 AM (IST)
ਬਠਿੰਡਾ ਦੇ ਗੋਪਾਲ ਨਗਰ ਵਿੱਚ ਅੱਜ ਸਵੇਰੇ ਬਿਜਲੀ ਬੋਰਡ ਦੇ ਜੇ.ਈ. ਵੱਲੋਂ ਆਪਣੀ ਪਤਨੀ ਤੇ ਬੇਟੇ ਨੂੰ ਗੋਲ਼ੀਆਂ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇ.ਈ. ਪਵਨ ਕੁਮਾਰ ਨੇ ਅੱਜ ਸਵੇਰੇ ਆਪਣੀ ਪਤਨੀ ਅਤੇ ਬੇਟੇ ਉੱਪਰ ਗੋਲੀ ਚਲਾ ਦਿੱਤੀ ਤੇ ਅਸਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰੇਨੂੰ ਅਤੇ ਸਾਹਿਲ ਦੇ ਪੱਟਾਂ ਵਿੱਚ ਵੱਜੀਆਂ ਗੋਲ਼ੀਆਂ। ਦੋਵੇਂ ਹਸਪਤਾਲ 'ਚ ਭਰਤੀ ਹਨ ਤੇ ਡਾਕਟਰ ਉਨ੍ਹਾਂ ਨੂੰ ਖ਼ਤਰੇ ਤੋਂ ਬਾਹਰ ਦੱਸਦੇ ਹਨ। ਜ਼ਖ਼ਮੀ ਰੇਨੂੰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਦਿਮਾਗੀ ਬਿਮਾਰੀ ਦੇ ਚੱਲਦਿਆਂ ਹਮਲਾ ਕੀਤਾ ਹੈ। ਜੇ.ਈ. ਨੇ ਕੁਝ ਮਹੀਨੇ ਪਹਿਲਾਂ ਆਪਣੇ ਹੀ ਪੱਟ ਵਿੱਚ ਗੋਲ਼ੀ ਮਾਰੀ ਲਈ ਸੀ। ਪਤਨੀ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਦੋਂ ਅਸਲਾ ਲਾਇਸੰਸ ਰੱਦ ਕੀਤਾ ਹੁੰਦਾ ਉਨ੍ਹਾਂ ਨਾਲ ਇਹ ਹਾਦਸਾ ਨਾ ਵਾਪਰਦਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।