ਫ਼ਰੀਦਕੋਟ: ਪਿਛਲੇ ਦਿਨੀਂ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਲਾਪਤਾ ਹੋਏ ਹਵਾਲਾਤੀ ਮਾਮਲੇ ਵਿੱਚ ਚਾਰ ਅਧਿਕਾਰੀਆਂ 'ਤੇ ਡਿਊਟੀ ਵਿੱਚ ਕੁਤਾਹੀ ਵਰਤਣ ਕਾਰਨ ਮੁਅੱਤਲੀ ਦੀ ਗਾਜ ਡਿੱਗੀ ਹੈ। ਇਨ੍ਹਾਂ ਚਾਰਾਂ ਮੁਲਾਜ਼ਮਾਂ ਵਿੱਚ ਸਹਾਇਕ ਜੇਲ੍ਹ ਸੁਰਡੰਟ ਵੀ ਸ਼ਾਮਲ ਹਨ। ਹਵਾਲਾਤੀ ਦੇ ਅਚਾਨਕ ਗ਼ਾਇਬ ਹੋਣ 'ਤੇ ਚਾਰ ਜੇਲ੍ਹ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਨਸ਼ਾ ਤਸਕਰੀ ਤੇ ਚੋਰੀ ਦੇ ਇਲਜ਼ਾਮ ਵਿੱਚ ਫ਼ਰੀਦਕੋਟ ਅਤਿ ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚੋਂ ਵਿਚਾਰ ਅਧੀਨ ਕੈਦੀ ਅਚਾਨਕ ਗ਼ਾਇਬ ਹੋ ਗਿਆ ਸੀ। ਜਸਪ੍ਰੀਤ ਸਿੰਘ ਉਰਫ਼ ਕਾਲੂ ਚੋਰੀ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਮੁਲਜ਼ਮ ਹੈ। ਪੁਲਿਸ ਇਸ ਹਵਾਲਾਤੀ ਨੂੰ ਤਲਾਸ਼ ਰਹੀ ਹੈ, ਪਰ ਹਾਲੇ ਤਕ ਉਸ ਦੀ ਕੋਈ ਸੂਹ ਨਹੀਂ ਮਿਲੀ।