ਪਠਾਨਕੋਟ: ਸ਼ਹਿਰ ਦੇ ਡਲਹੌਜੀ ਰੋਡ ’ਤੇ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਸਕੂਟਰ ਦੀ ਮੌਤ ਪਿੱਛੇ ਅਣਪਛਾਤੇ ਵਾਹਨ ਹੀ ਹੁਣ ਤਲਾਸ਼ ਹੋ ਗਈ ਹੈ। 27 ਸਾਲਾ ਰੋਹਿਤ ਕੁਮਾਰ ਦੀ ਮੌਤ ਦਾ ਕਾਰਨ ਪੰਜਾਬ ਪੁਲਿਸ ਦੀ ਬੱਸ ਹੈ। ਲੋਕਾਂ ਦੀ ਜ਼ਿਦ ਅੱਗੇ ਪੁਲਿਸ ਨੂੰ ਪੜਤਾਲ ਕਰਨੀ ਪਈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਬੱਸ ਨੇ ਹੀ ਰੋਹਿਤ ਨੂੰ ਟੱਕਰ ਮਾਰੀ ਸੀ।


ਪਠਾਨਕੋਟ ਦੇ ਢੱਕੀ ਇਲਾਕੇ ਦੇ ਰਹਿਣ ਵਾਲੇ ਰੋਹਿਤ ਦੀ ਬੀਤੇ ਦਿਨੀਂ ਪੁਲਿਸ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ, ਪਰ ਪੁਲਿਸ ਨੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਤ ਹੋਣ ਸਬੰਧੀ ਪਰਚਾ ਦਰਜ ਕਰ ਲਿਆ ਸੀ। ਜਦ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ 'ਤੇ ਦਬਾਅ ਪਾਇਆ ਤਾਂ ਹਾਦਸੇ ਦੀ ਸੀਸੀਟੀਵੀ ਫੁਟੇਜ ਤਲਾਸ਼ੀ ਗਈ।

ਸੀਸੀਟੀਵੀ ਤਸਵੀਰਾਂ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਦੀ ਬੱਸ (PB 35 Q 9216) ਨੇ ਰੋਹਿਤ ਦੀ ਸਕੂਟਰ ਟੱਕਰ ਮਾਰ ਦਿੱਤੀ। ਪੁਲਿਸ ਨੇ ਵਿਭਾਗ ਦੀ ਬੱਸ ਦੇ ਡਰਾਈਵਰ ਵਿਪਨ ਕੁਮਾਰ ਖ਼ਿਲਾਫ਼ ਧਾਰਾ 304 ਏ, 279 ਤਹਿਤ ਮਾਮਲਾ ਦਰਜ ਕੀਤਾ ਅਤੇ ਇਸ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਹੋ ਸਕਿਆ।

ਸੁਮਿਤ ਅਰੋੜਾ ਵਾਸੀ ਭਦਰੋਆ, ਨਿਊ ਟੀਚਰ ਕਾਲੋਨੀ ਨੇ ਬਿਆਨ ਦਿੱਤਾ ਕਿ ਰੋਹਿਤ ਉਸ ਦੀ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਹਾਦਸੇ ਦੇ ਸਮੇਂ ਬਾਅਦ ਦੁਪਹਿਰ ਸਾਢੇ 12 ਵਜੇ ਕਿਸੇ ਕੰਮ ਲਈ ਸਕੂਟਰ ’ਤੇ ਗਿਆ ਤਾਂ ਇਸੇ ਦੌਰਾਨ ਪੁਲਿਸ ਦੀ ਬੱਸ ਉੱਥੋਂ ਤੇਜ਼ੀ ਨਾਲ ਲੰਘੀ ਅਤੇ ਰੋਹਿਤ ਨੂੰ ਲਪੇਟ ਵਿੱਚ ਲੈ ਲਿਆ। ਡਰਾਈਵਰ ਬੱਸ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ।