ਹੁਸ਼ਿਆਰਪੁਰ: ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਸੀਨੀਅਰ ਲੀਡਰ ਜਗਮੀਤ ਬਰਾੜ ਦੇ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਭਾਵੇਂ ਉਹ ਉਨ੍ਹਾਂ ਦੇ ਸੀਨੀਅਰ ਹਨ ਪਰ ਵੱਡਾ ਸਵਾਲ ਇਹ ਹੈ ਕਿ ਕੀ ਉਹ 19 ਮਈ ਤਕ ਵੀ ਅਕਾਲੀ ਦਲ ਵਿੱਚ ਟਿਕ ਪਾਉਂਦੇ ਹਨ ਕਿ ਨਾ। ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ ਤੇ ਮਨੀਸ਼ ਤਿਵਾੜੀ ਮੁਤਾਬਕ ਬਰਾੜ ਦੇ ਅਕਾਲੀ ਦਲ ਵਿੱਚ ਟਿਕੇ ਰਹਿਣ ਦੀ ਮਿਆਦ 19 ਮਈ ਤਕ ਪੁੱਗ ਜਾਵੇਗੀ।
ਮਨੀਸ਼ ਤਿਵਾੜੀ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਮੀਡੀਆ ਸਾਹਮਣੇ ਉਨ੍ਹਾਂ ਆਪਣੀ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਤਿਵਾੜੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ 'ਅੱਲਾ ਹੂ ਅਕਬਰ' ਦੇ ਨਾਅਰੇ ਲਾਉਣ ਤੇ ਦੇਸ਼ ਦੀ ਫੌਜ ਨੂੰ 'ਚੋਰ' ਕਹਿਣ ਬਾਰੇ ਸਿੱਧੂ ਦਾ ਪੱਖ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਫੌਜ ਦਾ ਦਿਲੋਂ ਸਤਿਕਾਰ ਕਰਦੀ ਹੈ ਤੇ ਅਜਿਹੀ ਕੋਈ ਗੱਲ ਨਹੀਂ।
ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਹਲਕੇ ਵਿੱਚ ਨਸ਼ਿਆਂ ਦੇ ਮੁੱਦੇ ਬਾਰੇ ਗੱਲ ਕਰਦਿਆਂ ਤਿਵਾੜੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਬਾਰੇ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚੋਂ ਕਾਫੀ ਹੱਦ ਤਕ ਨਸ਼ਾ ਖ਼ਤਮ ਹੋਇਆ ਹੈ। ਜੋ ਕੋਈ ਵੀ ਦੋਸ਼ੀ ਹੋਣਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਨੇ ਜਗਮੀਤ ਬਰਾੜ ਦੇ ਅਕਾਲੀ ਦਲ 'ਚ ਰਹਿਣ ਦੀ ਮਿਆਦ ਕੀਤੀ ਤੈਅ
ਏਬੀਪੀ ਸਾਂਝਾ
Updated at:
20 Apr 2019 05:20 PM (IST)
ਤਿਵਾੜੀ ਨੇ ਸੀਨੀਅਰ ਲੀਡਰ ਜਗਮੀਤ ਬਰਾੜ ਦੇ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਭਾਵੇਂ ਉਹ ਉਨ੍ਹਾਂ ਦੇ ਸੀਨੀਅਰ ਹਨ ਪਰ ਵੱਡਾ ਸਵਾਲ ਇਹ ਹੈ ਕਿ ਕੀ ਉਹ 19 ਮਈ ਤਕ ਵੀ ਅਕਾਲੀ ਦਲ ਵਿੱਚ ਟਿਕ ਪਾਉਂਦੇ ਹਨ ਕਿ ਨਾ। ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ ਤੇ ਮਨੀਸ਼ ਤਿਵਾੜੀ ਮੁਤਾਬਕ ਬਰਾੜ ਦੇ ਅਕਾਲੀ ਦਲ ਵਿੱਚ ਟਿਕੇ ਰਹਿਣ ਦੀ ਮਿਆਦ 19 ਮਈ ਤਕ ਪੁੱਗ ਜਾਵੇਗੀ।
- - - - - - - - - Advertisement - - - - - - - - -