ਸੰਗਰੂਰ : ਬ੍ਰਿਸਬੇਨ 'ਚ ਇੱਕ ਗੌਰੇ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਭਾਰਤੀ ਮੂਲ ਦੇ ਬੱਸ ਚਾਲਕ ਮਨਮੀਤ ਅਲੀਸ਼ੇਰ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ।
ਮਨਮੀਤ ਦੀ ਲਾਸ਼ ਬੀਤੀ ਰਾਤ ਉਸ ਦੇ ਪਿੰਡ ਪਹੁੰਚੀ ਸੀ। ਉਸ ਸਮੇਂ ਤੋਂ ਹੀ ਪੂਰੇ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ ਹੈ। ਹਰ ਕਿਸੇ ਦੀ ਅੱਖਾਂ ਵਿੱਚ ਅੱਥਰੂ ਸਨ। ਇਸ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹੁੰਚੇ ਕੇ ਮਨਮੀਤ ਨੂੰ ਸ਼ਰਧਾਂਜਲੀ ਦਿੱਤੀ।