ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ
ਹੈਰਾਨੀ ਵਾਲੀ ਗੱਲ ਹੈ ਕਿ ਨੀਤੀ ਆਯੋਗ ਵੱਲੋਂ ਬਣਾਈ ਮੁੱਖ ਮੰਤਰੀਆਂ ਦੀ ਉਚ ਤਾਕਤੀ ਕਮੇਟੀ ਦੀ ਮੁੰਬਈ ਵਿਚ ਹੋਈ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਹੁਣ ਆਪਣੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੇ ਹਨ। ਜਦਕਿ ਇਸ ਮੀਟਿੰਗ ਵਿਚ ਉਹਨਾਂ ਨੇ ਅਜਿਹੇ ਆਰਡੀਨੈਂਸ ਤਿਆਰ ਕਰਨ ਲਈ ਆਪਣੇ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਦਿੱਤੀ ਸੀ।-
ਐਨ ਕੇ ਸ਼ਰਮਾ ਨੇ ਕਿਹਾ ਕਿ ਜੋ
ਕਿਸਾਨ ਮਾਰੂ ਫੈਸਲਾ ਉਕਤ ਕਮੇਟੀ ਨੇ ਲਿਆ, ਉਸ ਵਿਚ ਸਹਿਮਤੀ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਿਖਤੀ ਤੌਰ ’ਤੇ ਵੱਖਰਾ ਨੋਟ ਭੇਜ ਕੇ ਆਪਣੀ ਸਹਿਮਤੀ ਦਿੱਤੀ ਸੀ ਤੇ ਕੁਝ ਸੁਝਾਅ ਵੀ ਦਿੱਤੇ ਸੀ।-
ਉਹਨਾਂ ਕਿਹਾ ਕਿ
ਹੁਣ ਮਨਪ੍ਰੀਤ ਸਿੰਘ ਬਾਦਲ ਇਹਨਾਂ ਆਰਡੀਨੈਂਸਾਂ ਬਾਰੇ ਬਿਆਨਬਾਜ਼ੀ ਕਰਨ ਲੱਗ ਪਏ ਹਨ ਜਦਕਿ ਹੁਣ ਤੱਕ ਉਹਨਾਂ ਡੂੰਘੀ ਚੁੱਪ ਧਾਰੀ ਹੋਈ ਸੀ ਕਿਉਂਕਿ ਉਹਨਾਂ ਦੀ ਮੁੰਬਈ ਮੀਟਿੰਗ ਵਿਚ ਸ਼ਮੂਲੀਅਤ ਦੀਆਂ ਵੀਡੀਓ ਜਨਤਕ ਹੋ ਚੁੱਕੀਆਂ ਹਨ।-