ਜਲੰਧਰ : ਜਲੰਧਰ ਵਿੱਚ ਗੋਲਡ ਲੋਨ ਦਫ਼ਤਰ ਵਿੱਚੋਂ 10 ਕਿੱਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲੰਧਰ ਵਿੱਚ 29 ਅਗਸਤ ਨੂੰ ਗੋਲਡ ਲੋਣ ਲੈਣ ਲਈ ਆਏ ਕੁੱਝ ਲੋਕਾਂ ਨੇ ਫਾਈਨਾਂਸ ਦਫਤਰ ਵਿੱਚੋਂ ਤਕਰੀਬਨ 10 ਕਿੱਲੋ ਸੌਣਾ ਲੁੱਟ ਲਿਆ ਸੀ। ਪੁਲਿਸ ਹੁਣ ਇਸ ਮਾਮਲੇ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ। ਪੁਲਿਸ ਨੇ ਜਲੰਧਰ ਤੋਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਇੱਕ ਕਿੱਲੋ ਸੋਨਾ, ਇੱਕ ਪਿਸਟਲ, ਦੋ ਐਕਟਿਵ ਅਤੇ ਇੱਕ ਬਾਈਕ ਬਰਾਮਦ ਕਰ ਲਿਆ ਹੈ।         ਨੌ ਲੋਕਾਂ ਦੇ ਗੈਂਗ ਵਿੱਚ ਫ਼ਰਾਰ ਚੱਲ ਰਹੇ ਸੱਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਲਈ ਉਡੀਸਾ, ਬਿਹਾਰ ਅਤੇ ਯੂ.ਪੀ. ਵਿੱਚ ਛਾਪੇਮਾਰੀ ਕਰ ਰਹੀ ਹੈ। ਲੁੱਟ ਤੋਂ ਪਹਿਲਾ ਮੁਲਜ਼ਮਾਂ ਨੇ ਮਨਾਪੁਰਮ ਫਾਈਨੈਂਸ ਦੇ ਦਫ਼ਤਰ ਦੀ ਰੇਕੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਅਜਿਹੇ ਹੀ ਟਾਰਗੈਟ ਨੂੰ ਨਿਸ਼ਾਨਾ ਬਣਾਉਂਦੇ ਸਨ। ਫੜੇ ਗਏ ਮੁਲਜ਼ਮਾਂ ਦਾ ਨਾਮ ਸੁਖਵਿੰਦਰ ਅਤੇ ਸੁਰਜੀਤ ਹੈ।         ਪੁਲਿਸ ਨੇ ਜੋ ਮੁਲਜ਼ਮ ਫੜੇ ਹਨ। ਉਹ ਫਾਈਨੈਂਸ ਦਫਤਰ ਦੇ ਬਾਹਰ ਖੜੇ ਸਨ। ਬਾਕੀ ਛੇ ਮੁਲਜ਼ਮ ਅੰਦਰ ਗਏ ਸਨ। ਸੀਸੀਟੀਵੀ ਫੁਟੇਜ਼ ਵਿੱਚ ਸਿਰਫ਼ ਇੱਕ ਮੁਲਜ਼ਮ ਨੇ ਮੂੰਹ ਢਕਿਆ ਹੋਈਆ ਸੀ। ਇਸ ਤੋਂ ਪੁਲਿਸ ਨੂੰ ਸ਼ੱਕ ਹੋਈਆ ਕਿ ਮੁਲਜ਼ਮ ਦੂਜੇ ਸੂਬਿਆਂ ਦੇ ਹੋ ਸਕਦੇ ਹਨ। ਇੱਥੋਂ ਦੇ ਦੋ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਇੱਕ ਕਿੱਲੋ ਸੋਨਾ ਦੇ ਕੇ ਬਾਕੀ ਸੋਨਾ ਮੁਲਜ਼ਮ ਖ਼ੁਦ ਲੈ ਗਏ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।