ਮਾਨਸਾ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਚੋਣ ਰੈਲੀ ਸਭਾ ਸਫਲ ਕਰਨ ਲਈ ਮਨਰੇਗਾ ਮਜ਼ਦੂਰਾਂ ਦਾ ਸਹਾਰਾ ਲਿਆ। ਮਜ਼ਦੂਰਾਂ ਨੇ ਖ਼ੁਦ ਇਸ ਗੱਲ ਦਾ ਦਾਅਵਾ ਕੀਤਾ ਹੈ। ਕੰਮ ਦੀ ਬਜਾਏ ਰੈਲੀ ਵਿੱਚ ਲਿਜਾਣ 'ਤੇ ਮਨਰੇਗਾ ਕਾਮੇ ਕਾਫੀ ਖਫਾ ਸਨ। ਉਨ੍ਹਾਂ ਮਨਪ੍ਰੀਤ ਬਾਦਲ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਵਿੱਤ ਮੰਤਰੀ ਕਈ ਵਾਰ ਚੋਣ ਰੈਲੀ ਕਰਨ ਆਏ ਹਨ ਪਰ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ।
ਮਨਪ੍ਰੀਤ ਬਾਦਲ ਮਾਨਸਾ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਕਸਬਾ ਭੀਖੀ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ। ਮਨਰੇਗਾ ਕਰਮਚਾਰੀਆਂ ਅਮਰਜੀਤ ਕੌਰ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਝੂਠ ਬੋਲ ਕੇ ਰੈਲੀ ਵਿੱਚ ਲਿਆਂਦਾ ਗਿਆ। ਕਾਮਿਆਂ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਹਾਜ਼ਰੀ ਤਾਂ ਹੀ ਲੱਗੇਗੀ ਜੇਕਰ ਉਹ ਸਭਾ ਵਿੱਚ ਬੈਠਣਗੇ। ਉਨ੍ਹਾਂ ਨੂੰ ਦਿਹਾੜੀ ਕੰਮ ਦੇ ਹਿਸਾਬ ਨਾਲ ਮਿਲਦੀ ਹੈ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ।
ਉੱਧਰ, ਵਿੱਤ ਮੰਤਰੀ ਨੂੰ ਰੈਲੀ ਵਿੱਚ ਆਏ ਨੌਜਵਾਨਾਂ ਨੇ ਰੁਜ਼ਗਾਰ ਦੇ ਮੁੱਦੇ 'ਤੇ ਸਵਾਲ ਕੀਤੇ ਤਾਂ ਮਨਪ੍ਰੀਤ ਬਾਦਲ ਬਗ਼ੈਰ ਉੱਤਰ ਦਿੱਤੇ ਹੀ ਚੱਲਦੇ ਬਣੇ। ਨੌਜਵਾਨਾਂ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਮੌਕੇ ਘਰ-ਘਰ ਰੁਜ਼ਗਾਰ ਕਿਹਾ ਸੀ ਪਰ ਸੱਤਾ ਸੰਭਾਲਦੇ ਹੀ ਸਾਰੇ ਵਾਅਦੇ ਭੁੱਲ ਕੇ ਫਿਰ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਏ ਹਨ। ਜਦ ਪੱਤਰਕਾਰਾਂ ਨੇ ਮਨਪ੍ਰੀਤ ਬਾਦਲ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਲਈ ਵਚਨਬੱਧ ਹੈ, ਇਸੇ ਲਈ ਉਹ ਆਪਣੇ ਖਰਚੇ ਕੰਟਰੋਲ ਕਰ ਰਹੀ ਹੈ ਤਾਂ ਜੋ ਲੋੜੀਂਦੀ ਰਕਮ ਜੁਟਾਈ ਜਾ ਸਕੇ।
ਵਿੱਤ ਮੰਤਰੀ ਨੇ ਲਾਈ ਸਕੀਮ, ਮਨਰੇਗਾ ਮਜ਼ਦੂਰਾਂ ਨਾਲ ਕੀਤਾ ਰੈਲੀ 'ਚ ਇਕੱਠ
ਏਬੀਪੀ ਸਾਂਝਾ
Updated at:
28 Apr 2019 04:04 PM (IST)
ਕੰਮ ਦੀ ਬਜਾਏ ਰੈਲੀ ਵਿੱਚ ਲਿਜਾਣ 'ਤੇ ਮਨਰੇਗਾ ਕਾਮੇ ਕਾਫੀ ਖਫਾ ਸਨ। ਉਨ੍ਹਾਂ ਮਨਪ੍ਰੀਤ ਬਾਦਲ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਵਿੱਤ ਮੰਤਰੀ ਕਈ ਵਾਰ ਚੋਣ ਰੈਲੀ ਕਰਨ ਆਏ ਹਨ ਪਰ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ।
- - - - - - - - - Advertisement - - - - - - - - -