Mansa News : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਦੋਸ਼ੀਆਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ 'ਤੇ ਪੇਸ਼ ਨਹੀਂ ਕੀਤਾ ਗਿਆ। ਸ ਤਹਿਤ ਮਾਨਸਾ ਦੀ ਮਾਨਯੋਗ ਅਦਾਲਤ ਨੇ ਵੱਖੋ- ਵੱਖਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ 'ਤੇ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕੇਸ ਵਿੱਚ ਪੇਸ਼ੀ ਸੀ ,ਜਿਸ ਵਿਚ ਦੋਸ਼ੀ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਅਰਸ਼ਦ ਖ਼ਾਨ, ਕਪਿਲ ਪੰਡਿਤ, ਪਵਨ ਕੁਮਾਰ ਬਿਸ਼ਨੋਈ ਤੇ ਨਸੀਬ ਦੋਸ਼ੀ ਹਨ,ਉਹਨਾਂ ਨੂੰ ਜੇਲ੍ਹ ਅਥਾਰਟੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ ਸੀ ,ਜੋ ਬਾਕੀ ਦੋਸ਼ੀ ਹਨ ਬਲਦੇਵ ਸਿੰਘ ਨਿੱਕੂ, ਸੰਦੀਪ ਕੇਕੜਾ, ਮਨਦੀਪ ਸਿੰਘ ਰਾਈਆਂ, ਲਾਰੇਂਸ ਬਿਸ਼ਨੋਈ, ਪ੍ਰਵਰਤਿਤ ਫੌਜੀ, ਮਨਪ੍ਰੀਤ ਭਾਊ, ਮੋਨੂੰ ਡਾਂਗਰ, ਪ੍ਰਭਦੀਪ ਸਿੰਘ ਪੱਬੀ,ਕੁਲਦੀਪ, ਕੇਸ਼ਵ, ਸਚਿਨ ਬਿਸ਼ਨੋਈ, ਸਚਿਨ ਚੌਧਰੀ, ਅੰਕਿਤ ਜੰਟੀ, ਅੰਕਿਤ ਸੇਰਸਾ, ਚਰਨਜੀਤ ਸਿੰਘ ਚੇਤਨ, ਬਿੱਟੂ, ਦੀਪਕ ਮੁੰਡੀ, ਰਜਿੰਦਰ ਜੌਕਰ, ਜਗਤਾਰ ਸਿੰਘ, ਸਰਾਜ ਸਿੰਘ, ਮਨਪ੍ਰੀਤ ਤੇ ਦੀਪਕ ਟੀਨੂੰ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਤੇ ਨਾ ਹੀ ਫਿਜੀਕਲ ਤੌਰ 'ਤੇ ਕੋਰਟ ਵਿਚ ਪੇਸ਼ ਕੀਤਾ ਗਿਆ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਖੋ -ਵੱਖਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਮਾਨਸਾ ਕੋਰਟ ਵੱਲੋਂ ਆਦੇਸ਼ , ਦੋਸ਼ੀਆਂ ਨੂੰ ਅਗਲੀ ਪੇਸ਼ੀ 'ਤੇ ਕੀਤਾ ਜਾਵੇ ਪੇਸ਼
ABP Sanjha | shankerd | 17 Jun 2023 11:45 AM (IST)
Mansa News : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਦੋਸ਼ੀਆਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ 'ਤੇ ਪੇਸ਼ ਨਹੀਂ ਕੀਤਾ ਗਿਆ। ਸ ਤਹਿਤ ਮਾਨਸਾ ਦੀ
Sidhu Moosewala Murder Case
ਪਿਛਲੀ ਪੇਸ਼ੀ 'ਤੇ ਕੋਰਟ ਵੱਲੋਂ ਜੇਲ੍ਹ ਸੁਪਰਡੈਂਟਾਂ ਨੂੰ ਆਦੇਸ਼ ਹੋਇਆ ਸੀ ਕਿ ਵੱਖੋ -ਵੱਖਰੀਆਂ ਜੇਲ੍ਹਾਂ ਵਿੱਚ ਬੰਦ ਇਹਨਾਂ ਆਰੋਪੀਆਂ ਨੂੰ ਵੀਡੀਓ ਕਾਨਫਰੰਸ ਜਾਂ ਫਿਜੀਕਲ ਤੌਰ 'ਤੇ ਪੇਸ਼ ਕੀਤਾ ਜਾਵੇ ਪਰ ਅੱਜ ਦੀ ਪੇਸ਼ੀ 'ਤੇ ਜੇਲ੍ਹ ਅਥਾਰਟੀ ਵੱਲੋਂ ਕਿਸੇ ਵੀ ਦੋਸ਼ੀ ਨੂੰ ਨਾ ਤਾਂ ਵੀਡੀਓ ਕਾਨਫਰੰਸ ਜਾਂ ਫਿਜੀਕਲ ਤੌਰ 'ਤੇ ਪੇਸ਼ ਕੀਤਾ ਗਿਆ। ਦੂਸਰੇ ਪਾਸੇ ਪਿਛਲੀ ਤਾਰੀਖ 'ਤੇ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਮਨਮੋਹਨ ਸਿੰਘ ਮੋਹਣਾ ਅਤੇ ਮਨਦੀਪ ਸਿੰਘ ਤੂਫਾਨ ਦੀ ਡੈਥ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿੱਚ ਕੋਰਟ ਵੱਲੋਂ ਇਨਵੈਸਟੀਗੇਸ਼ਨ ਅਫਸਰ ਨੂੰ ਸੰਮਨ ਕੀਤੇ ਸਨ ਤਾਂ ਕਿ ਉਹਨਾਂ ਦੀ ਡੈਥ ਸਬੰਧੀ ਉਹ ਸਟੇਟਮੈਂਟ ਦੇਵੇ।
ਜਿਸ ਦੇ ਸਬੰਧ ਵਿੱਚ ਅੱਜ ਹੌਲਦਾਰ ਜਸਕਰਨ ਸਿੰਘ ਪੇਸ਼ ਹੋਏ ਸਨ ਅਤੇ ਉਹਨਾਂ ਵੱਲੋਂ ਮਨਮੋਹਨ ਸਿੰਘ ਮੋਹਣਾ ਦੀ ਡੈਥ ਸਬੰਧੀ ਡੈਥ ਸਰਟੀਫਿਕੇਟ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਅਮਨਦੀਪ ਸਿੰਘ ਤੂਫਾਨ ਦੀ ਡੈਥ ਨੂੰ ਤਸਦੀਕ ਕਰਨ ਸਬੰਧੀ ਤੱਥ ਪੇਸ਼ ਕੀਤੇ ਜਾਣ। ਅੱਜ ਫਿਰ ਮਾਨਯੋਗ ਅਦਾਲਤ ਦੇ ਅੱਗੇ ਅਪੀਲ ਕੀਤੀ ਗਈ ਸੀ ਕਿ ਸਾਰੇ ਦੋਸ਼ੀਆਂ ਨੂੰ ਲਿਆਉਣ ਲਈ ਜੇਲ ਸੁਪਰਡੈਂਟ ਨੂੰ ਸਖ਼ਤੀ ਦੇ ਨਾਲ ਹਦਾਇਤ ਕੀਤੀ ਜਾਵੇ ਕਿ ਉਹ ਸਾਰੇ ਦੋਸ਼ੀਆਂ ਨੂੰ ਮਾਨਜੋਗ ਕੋਰਟ ਦੇ ਸਾਹਮਣੇ ਪੇਸ਼ ਕਰਨ। ਇਸ ਸਬੰਧ ਵਿੱਚ ਮਾਨਯੋਗ ਅਦਾਲਤ ਵੱਲੋਂ ਵੱਖੋ ਵੱਖਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਕੇਸ ਦੀ ਅਗਲੀ ਪੇਸ਼ੀ 8 ਜੂਨ 2023 ਹੈ ਤੇ ਇਸ ਵਿਚ ਜੇਲ੍ਹ ਸੁਪਰਡੈਂਟਾਂ ਨੂੰ ਆਦੇਸ਼ ਜਾਰੀ ਕੀਤੇ ਹਨ ਤੇ ਸਾਰੇ ਦੋਸ਼ੀਆਂ ਦੇ ਪ੍ਰੋਡੈਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।
Published at: 17 Jun 2023 11:45 AM (IST)