Punjab Weather Update: ਪੰਜਾਬ 'ਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ। ਤਾਪਮਾਨ ਦੀ ਗਿਰਾਵਟ ਕਾਰਨ ਠੰਢ ਵਧ ਗਈ ਹੈ। ਅਗਲੇ ਦਿਨਾਂ ਵਿੱਚ ਬਾਰਸ਼ ਦੇ ਵੀ ਕੋਈ ਆਸਾਰ ਨਹੀਂ ਹਨ। ਅੱਜ ਵੀ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਸਵੇਰੇ-ਸਵੇਰੇ ਧੁੰਦ ਪੱਸਰ ਰਹੀ ਹੈ। 



ਉਧਰ, ਤਾਪਮਾਨ ਦੀ ਗੱਲ ਕਰੀਏ ਤਾਂ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਅੰਦਰ ਤਾਪਮਾਨ ਹੋਰ ਹੇਠਾਂ ਜਾਏਗਾ। ਵਧਦੀ ਠੰਢ ਨੂੰ ਦੇਖਦੇ ਹੋਏ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।


ਇਹ ਵੀ ਪੜ੍ਹੋ : Punjab Breaking News LIVE: ਪਾਰਲੀ ਸਾੜਨ ਖ਼ਿਲਾਫ਼ ਐਕਸ਼ਨ 'ਤੇ ਭੜਕੇ ਕਿਸਾਨ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ, ਏਅਰ ਇੰਡੀਆ ਦੀਆਂ ਉਡਾਣਾਂ ਦੇ ਬਾਈਕਾਟ ਦਾ ਐਲਾਨ


ਦੂਜੇ ਪਾਸੇ ਵਧਦੀ ਠੰਡ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੜਕਾਂ 'ਤੇ ਚਲਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਸਰਦੀਆਂ ਦੇ ਮੌਸਮ ਵਿੱਚ, ਸੰਕੇਤਾਂ ਦੀ ਪਾਲਣਾ ਕਰਨ ਦੇ ਨਾਲ, ਵਾਹਨ ਨੂੰ ਵੀ ਚੰਗੀ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਸੂਬੇ ਵਿੱਚ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ।


ਇਹ ਵੀ ਪੜ੍ਹੋ : ਗਰਾਊਂਡ 'ਚ ਵਿਰਾਟ ਕੋਹਲੀ ਨੂੰ ਫੜਨ ਵਾਲੇ Ven Jonasan ਨੂੰ 10 ਹਜ਼ਾਰ ਡਾਲਰ ਦੇਵੇਗਾ ਖਾਲਿਸਤਾਨੀ ਸੰਗਠਨ


ਉਧਰ, ਏਅਰ ਕੁਆਲਿਟੀ ਇੰਡੈਕਸ (AQI) ਬਹੁਤ ਖਤਰਨਾਕ ਪੱਧਰ 'ਤੇ ਬਣਿਆ ਹੋਇਆ ਹੈ। ਜ਼ਹਿਰੀਲੀ ਹਵਾ ਦਾ ਸਾਹ ਲੈਣਾ ਘਾਤਕ ਹੋ ਸਕਦਾ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਬੇਅਸਰ ਸਾਬਤ ਹੋਈਆਂ ਹਨ, ਜਿਸ ਕਾਰਨ ਲੋਕਾਂ ਦਾ ਦਮ ਘੁੱਟ ਰਿਹਾ ਹੈ।


ਦੱਸ ਦਈਏ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਇਕਦਮ ਵਧੇ ਹਨ। ਇਸ ਕਾਰਨ ਸਵੇਰੇ-ਸ਼ਾਮ ਕਈ ਇਲਾਕਿਆਂ ਵਿੱਚ ਧੂੰਆਂ ਛਾਇਆ ਰਹਿੰਦਾ ਹੈ। ਪਿਛਲੇ 17 ਦਿਨਾਂ ਵਿੱਚੋਂ 14 ਦਿਨਾਂ ਤੋਂ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ 25 ਨਵੰਬਰ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਘੱਟ ਸਕਦੇ ਹਨ।


PM ਮੋਦੀ ਨੇ Deepfake ਵਧਦੇ ਮਾਮਲਿਆਂ ਤੇ ਪ੍ਰਗਟਾਈ ਚਿੰਤਾ, ਸਰਕਾਰ ਨੇ ਗੂਗਲ, ​ਮੈਟਾ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਭੇਜਿਆ ਨੋਟਿਸ