Deepfake : ਸੋਸ਼ਲ ਮੀਡੀਆ 'ਤੇ ਡੀਪਫੇਕ  (Deepfake) ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਡੀਪ ਫੇਕ ਦੇ ਵਧਦੇ ਮਾਮਲਿਆਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। ਇਸ ਦੌਰਾਨ, ਕੇਂਦਰ ਸਰਕਾਰ ਨੇ ਡੀਪਫੇਕ ਨੂੰ ਲੈ ਕੇ ਮੈਟਾ  (Meta) ਅਤੇ ਗੂਗਲ (Google) ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਸਾਰੇ ਪਲੇਟਫਾਰਮਾਂ ਨੇ ਜਵਾਬ ਦਿੱਤਾ ਹੈ। ਸਰਕਾਰ ਜਲਦੀ ਹੀ ਇਸ ਮੁੱਦੇ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਚਰਚਾ ਕਰੇਗੀ।


ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ  (Ashwini Vaishnaw) ਨੇ ਸ਼ਨੀਵਾਰ (18 ਨਵੰਬਰ) ਨੂੰ ਕਿਹਾ ਕਿ ਜੇਕਰ ਪਲੇਟਫਾਰਮ ਡੀਪਫੇਕ ਨੂੰ ਹਟਾਉਣ ਲਈ ਢੁਕਵੇਂ ਕਦਮ ਨਹੀਂ ਚੁੱਕਦੇ ਹਨ, ਤਾਂ ਉਨ੍ਹਾਂ ਨੂੰ ਆਈਟੀ ਐਕਟ ਦੇ ਸੇਫ ਹਾਰਬਰ ਇਮਿਊਨਿਟੀ ਕਲਾਜ਼ (Safe Harbour Immunity Clause) ਦੇ ਤਹਿਤ ਸੁਰੱਖਿਆ ਨਹੀਂ ਮਿਲੇਗੀ। ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਡੀਪਫੇਕ ਮੁੱਦੇ 'ਤੇ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਪਲੇਟਫਾਰਮਾਂ ਨੇ ਵੀ ਜਵਾਬ ਦਿੱਤਾ ਸੀ। ਉਹਨਾਂ ਕਿਹਾ ਕਿ ਕੰਪਨੀਆਂ ਨੂੰ ਅਜਿਹੀ ਸਮੱਗਰੀ ਵਿਰੁੱਧ ਉੱਤੇ ਕਾਰਵਾਈ ਕਰਨ ਲਈ ਵਧੇਰੇ ਸਖ਼ਤ ਹੋਣਾ ਪਵੇਗਾ।


Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ


PM ਮੋਦੀ ਨੇ ਡੀਪਫੇਟ ਨੂੰ ਲੈ ਕੇ ਪ੍ਰਗਟਾਈ ਸੀ ਚਿੰਤਾ


ਹਾਲ ਹੀ ਵਿੱਚ, ਪ੍ਰਮੁੱਖ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਡੀਪਫੇਕ ਵੀਡੀਓ ਵਾਇਰਲ ਹੋਏ, ਜਿਸ ਨਾਲ ਗੁੱਸਾ ਫੈਲਿਆ। ਸ਼ੁੱਕਰਵਾਰ (17 ਨਵੰਬਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਤਾਵਨੀ ਦਿੱਤੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਏ ਗਏ ਡੀਪਫੇਕ ਇੱਕ ਵੱਡਾ ਸੰਕਟ ਪੈਦਾ ਕਰ ਸਕਦੇ ਹਨ ਅਤੇ ਸਮਾਜ ਵਿੱਚ ਅਸੰਤੁਸ਼ਟੀ ਪੈਦਾ ਕਰ ਸਕਦੇ ਹਨ। ਉਨ੍ਹਾਂ ਮੀਡੀਆ ਨੂੰ ਇਸ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। 


ਜਾਣੋ ਕੀ ਹੈ Deepfake


ਵੀਡੀਓ ਵਿੱਚ ਕਿਸੇ ਵਿਅਕਤੀ ਦੇ ਚਿਹਰੇ ਜਾਂ ਸਰੀਰ ਨੂੰ ਡਜ਼ੀਟਲ ਰੂਪ ਨਾਲ ਬਦਲਣ ਨੂੰ ਡੀਪਫੇਕ ਕਿਹਾ ਜਾਂਦਾ ਹੈ। ਇਹ ਵੀਡੀਓ ਕਿਸੇ ਨੂੰ ਵੀ ਆਸਾਨੀ ਨਾਲ ਧੋਖਾ ਦੇ ਸਕਦੀ ਹੈ। ਇਸ ਵਿੱਚ ਮਸ਼ੀਨ ਲਰਨਿੰਗ  (ML) ਤੇ artifical Intelligence (AI) ਦਾ ਸਹਾਰਾ ਲਿਆ ਜਾਂਦਾ ਹੈ।