ਚੰਡੀਗੜ੍ਹ: ਲੁਧਿਆਣਾ ਸਣੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ 'ਤੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਚੰਗੀ ਬਾਰਸ਼ ਹੋਣ ਦੇ ਅਸਾਰ ਹਨ। ਮੌਸਮ ਵਿਭਾਗ ਨੇ 30 ਤੇ 31 ਜੁਲਾਈ ਲਈ ਵੀ ਸੂਬੇ 'ਚ ਓਰੇਂਜ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮੰਗਲਵਾਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਹੋਈ, ਪਰ ਇਸ ਨਾਲ ਗਰਮੀ ਤੇ ਨਮੀ ਤੋਂ ਰਾਹਤ ਨਹੀਂ ਮਿਲੀ।

ਦੱਸ ਦਈਏ ਕਿ ਬੁੱਧਵਾਰ ਦੀ ਸਵੇਰ ਵੀ ਹਲਕੀ ਬਾਰਸ਼ ਹੋਈ ਪਰ ਇਸ ਨੇ ਹੁੰਮਸ 'ਚ ਕੋਈ ਰਾਹਤ ਨਹੀਂ ਦਿੱਤੀ। ਇਸ ਦੇ ਨਾਲ ਹੀ ਮੀਂਹ ਦੀ ਘਾਟ ਕਾਰਨ ਦਿਨ ਦਾ ਵੱਧ ਤੋਂ ਵੱਧ ਪਾਰਾ 37 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਰਿਹਾ। ਇਸ ਦੌਰਾਨ ਹਵਾ ਵਿਚ ਨਮੀ ਦੀ ਮਾਤਰਾ ਵੀ ਘੱਟ ਦਰਜ ਕੀਤੀ ਗਈ ਪਰ ਇਸ ਭਿਆਨਕ ਗਰਮੀ ਤੋਂ ਆਉਣ ਵਾਲੇ ਤਿੰਨ ਦਿਨਾਂ ਤੋਂ ਰਾਹਤ ਮਿਲੇਗੀ।

ਮਿਲੀ ਜਾਣਕਾਰੀ ਮੁਤਾਬਕ ਇੱਕ ਜੂਨ ਤੋਂ 28 ਜੁਲਾਈ ਦੀ ਸਵੇਰ ਤੱਕ 209.2 ਮਿਲੀਮੀਟਰ ਬਾਰਸ਼ ਹੋਈ ਹੈ ਜੋ ਆਮ ਨਾਲੋਂ ਸਿਰਫ 1 ਪ੍ਰਤੀਸ਼ਤ ਵੱਧ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904