ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਉਕਤ ਅੌਰਤ ਨਾਲ ਲੰਗਾਹ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ ਜੋ ਪੰਜਾਬ ਸਮੇਤ ਦੇਸ਼ ਦੇ ਕੋਨੇ-ਕੋਨੇ ਵਿਚ ਮੋਬਾਈਲ ਫੋਨਾਂ 'ਤੇ ਪਹੁੰਚ ਚੁੱਕੀ ਹੈ। ਏਬੀਪੀ ਸਾਂਝਾ ਇਸ ਵੀਡੀਉ ਦੀ ਪੁਸ਼ਟੀ ਨਹੀਂ ਕਰਦਾ। ਪੁਲਿਸ ਲੰਗਾਹ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਪੀੜਤ ਅੌਰਤ ਨੇ ਲੰਗਾਹ ਨਾਲ ਵੀਡੀਓ ਬਣਾ ਕੇ ਪੈੱਨ ਡਰਾਈਵ ਵਿਚ ਪਾ ਕੇ ਪੁਲਿਸ ਨੂੰ ਸੌਂਪੀ ਸੀ। ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਜਦਕਿ ਸ਼ਨਿਚਰਵਾਰ ਨੂੰ ਮੁਲਜ਼ਮ ਦੀ ਅਦਾਲਤ ਵਿਚ ਆਤਮ ਸਮੱਰਪਣ ਕਰਨ ਦੀ ਸੁਚਨਾ ਵੀ ਮਿਲੀ ਸੀ ਪਰ ਗ੍ਰਿਫਤਾਰੀ ਦੇ ਡਰ ਤੋਂ ਮੁਲਜ਼ਮ ਨੇ ਆਤਮ ਸਮਰਪਣ ਨਹੀਂ ਕੀਤਾ। ਉਥੇ ਵੀਡੀਓ ਵਾਇਰਲ ਹੋਣ ਨਾਲ ਅਕਾਲੀ-ਭਾਜਪਾ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਕ ਪਾਸੇ ਜਿੱਥੇ ਲੋਕ ਸਭਾ ਜ਼ਿਮਨੀ ਚੋਣ ਚੱਲ ਰਹੀ ਹੈ ਜਿਸ ਕਾਰਨ ਅਕਾਲੀ-Îਭਾਜਪਾ ਉਮੀਦਵਾਰ ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਜਿਹੇ ਵਿਚ ਲੰਗਾਹ ਦੀ ਅਸ਼ਲੀਲ ਵੀਡੀਓ ਦਾ ਵਾਇਰਲ ਹੋਣਾ ਗਠਜੋੜ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।