ਪੀਜੀਆਈ ਦੇ ਮੰਜੇ ਤੋਂ ਉੱਠ ਫਿਰ ਗਰਜੇ ਸੰਦੋਆ
ਏਬੀਪੀ ਸਾਂਝਾ | 23 Jun 2018 02:50 PM (IST)
ਚੰਡੀਗੜ੍ਹ: ਕੁਟਾਪਾ ਕਾਂਡ ਦੇ ਪੀੜਤ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੀਜੀਆਈ ਤੋਂ ਛੁੱਟੀ ਮਿਲਦਿਆਂ ਹੀ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਆਪਣੀ ਭੜਾਸ ਕੱਢੀ। ਇਸ ਦੇ ਨਾਲ ਹੀ ਉਨ੍ਹਾਂ ਹਮਲਾ ਕਰਨ ਵਾਲੇ ਅਜਵਿੰਦਰ ਦੇ ਲਾਏ ਇਲਜ਼ਾਮਾਂ ਦਾ ਜਵਾਬ ਵੀ ਦਿੱਤਾ। ਸੰਦੋਆ ਨੇ ਏਬੀਪੀ ਸਾਂਝਾ 'ਤੇ ਮੁੱਖ ਮੰਤਰੀ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਕੈਪਟਨ ਉਨ੍ਹਾਂ ਨਾਲ ਚੱਲਣ ਤਾਂ ਉਹ ਦਿਖਾਉਣਗੇ ਕਿ ਵੱਡੇ ਪੱਧਰ 'ਤੇ ਗ਼ੈਰ ਕਨੂੰਨੀ ਮਾਈਨਿੰਗ ਹੋ ਰਹੀ ਹੈ। ਸੰਦੋਆ ਨੇ ਕਿਹਾ ਕਿ ਉਹ ਨਾਜਾਇਜ਼ ਮਾਈਨਿੰਗ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ। ਸੰਦੋਆ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਜੇਕਰ ਉਹ ਮਾਈਨਿੰਗ ਜਾਇਜ਼ ਹੋਵੇ। ਵਿਧਾਇਕ ਨੇ ਗੁਰਦੁਆਰੇ ਜਾ ਕੇ ਸਹੁੰ ਚੁੱਕਣ ਦੇ ਚੈਲੇਂਜ ਨੂੰ ਸਵੀਕਾਰਦੇ ਕਿਹਾ ਕਿ ਅਜਵਿੰਦਰ ਤੇ ਦਲਜੀਤ ਚੀਮਾ ਜਿਹੜੇ ਮਰਜ਼ੀ ਗੁਰਦੁਆਰੇ ਆਉਣ, ਉਹ ਸਹੁੰ ਖਾਣ ਨੂੰ ਤਿਆਰ ਹਨ। ਆਪਣੇ ਤੇ ਹਮਲਾਵਰ ਦੇ ਰਿਸ਼ਤੇ ਬਾਰੇ ਸੰਦੋਆ ਨੇ ਦੱਸਿਆ ਕਿ ਅਜਵਿੰਦਰ ਉਨ੍ਹਾਂ ਨੂੰ ਹੋਰਾਂ ਲੋਕਾਂ ਵਾਂਗ ਹੀ ਜਾਣਦਾ ਸੀ ਤੇ ਨਾ ਹੀ ਉਸ ਤੋਂ ਕੋਈ ਪੈਸਾ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੰਦੋਆ 'ਤੇ ਹਮਲਾ ਕਰਨ ਵਾਲੇ ਅਜਵਿੰਦਰ ਸਿੰਘ ਨੇ ਏਬੀਪੀ ਸਾਂਝਾ 'ਤੇ ਦੱਸਿਆ ਸੀ ਕਿ ਵਿਧਾਇਕ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਉਸ ਨੇ ਪੱਗਾਂ ਉੱਤਰਨ ਤੇ ਗਾਲ਼ਾਂ ਕੱਢਣ 'ਤੇ ਮੁਆਫ਼ੀ ਮੰਗੀ ਸੀ। ਫਿਲਹਾਲ ਅਜਵਿੰਦਰ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।