ਮੋਗਾ: ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਲਈ ਅਜੈ ਕੁਮਾਰ ਸੂਦ ਨੂੰ ਨਿਯੁਕਤ ਕਰ ਦਿੱਤਾ ਹੈ। ਪੰਚਾਇਤੀ ਚੋਣਾਂ ਲਈ ਉਹ ਜ਼ਿਲ੍ਹਾ ਚੋਣਕਾਰ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ। ਸੂਦ ਨੂੰ ਸੰਦੀਪ ਹੰਸ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਹੈ।
ਦਰਅਸਲ, 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੋਗਾ ਦੇ ਪੁਰਾਣੇ ਡੀਸੀ ਸੰਦੀਪ ਹੰਸ ਨੇ ਆਪਣੇ ਪੱਧਰ 'ਤੇ ਹੀ ਪਿੰਡ ਸੇਖਾ ਮੇਹਰ ਸਿੰਹਹ ਵਾਲਾ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਤੇ ਰੋਕ ਲਾ ਦਿੱਤੀ ਸੀ। ਪਰ ਚੋਣ ਕਮਿਸ਼ਨ ਮੁਤਾਬਕ ਸਿਰਫ਼ ਚੋਣ ਕਮਿਸ਼ਨ ਹੀ ਫੈਸਲਾ ਕਰਦਾ ਹੈ ਕਿ ਕਿੱਥੇ ਚੋਣ ਹੋਣੀ ਹੈ ਕਿੱਥੇ ਨਹੀਂ ਅਤੇ ਇਸ ਫੈਸਲੇ ਕਰਕੇ ਜ਼ਿਲ੍ਹਾ ਚੋਣਕਾਰ ਵਜੋਂ ਡੀਸੀ ਮੋਗਾ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੋਂ ਬਾਅਦ ਬਦਲ ਦਿੱਤਾ ਗਿਆ ਹੈ।
ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਡਿਪਟੀ ਕਮਿਸ਼ਨਰਾਂ ਲਈ ਤਿੰਨ ਨਾਂਅ ਮੰਗੇ ਸੀ, ਜਿਨ੍ਹਾਂ ਵਿੱਚੋਂ ਕਮਿਸ਼ਨ ਨੇ ਅਜੈ ਕੁਮਾਰ ਸੂਦ ਨੂੰ ਮੋਗਾ ਦਾ ਏਡੀਸੀ ਥਾਪ ਦਿੱਤਾ ਹੈ, ਜੋ ਹੁਣ ਜ਼ਿਲ੍ਹੇ ਵਿੱਚ ਚੋਣ ਕਾਰਜਾਂ ਦੀ ਦੇਖਰੇਖ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।