ਮੁਹਾਲੀ: ਪੁਲਿਸ ਨੇ ਮੁਹਾਲੀ ਦੇ ਦੋ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਵੋਟ ਪਾਉਣ ਦੀ ਲਾਈਵ ਸਟ੍ਰੀਮਿੰਗ ਕਰਨ ਦੇ ਇਲਜ਼ਾਮ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਕਾਂਗਰਸ ਲੀਡਰ ਰਾਹੁਲ ਕਾਲੀਆ ਤੇ ਮੁਹਾਲੀ ਦੇ ਕੁਰਾਲੀ ਨਗਰ ਪਾਲਿਕਾ ਪ੍ਰੀਸ਼ਦ ਵਿੱਚ ਵਾਰਡ 3 ਤੇ ਬੀਜੇਪੀ ਕੌਂਸਲਰ ਭਾਨੂ ਪ੍ਰਤਾਪ ਨੂੰ ਵੋਟ ਪਾਉਂਦਿਆਂ ਫੇਸਬੁੱਕ ਲਾਈਵ ਕਰਨ ਲਈ ਕਾਬੂ ਕੀਤਾ ਹੈ।
ਕਾਲੀਆ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਖਰੜ ਦੇ ਬੂਥ ਨੰਬਰ 150 'ਤੇ ਵੋਟ ਪਾਉਂਦਿਆਂ ਫੇਸਬੁੱਕ ਲਾਈਵ ਸਟ੍ਰੀਮ ਕੀਤਾ ਸੀ। ਪੁਲਿਸ ਨੇ ਤਤਕਾਲ ਕਾਰਵਾਈ ਕਰਦਿਆਂ ਪਹਿਲਾਂ ਦੋਵਾਂ ਲੀਡਰਾਂ ਨੂੰ ਫੇਸਬੁੱਕ ਤੋਂ ਵੀਡੀਓਜ਼ ਹਟਾਉਣ ਲਈ ਕਿਹਾ ਤੇ ਫਿਰ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ।
ਇਸ ਮਾਮਲੇ ਬਾਰੇ ਪਤਾ ਲੱਗਣ ਬਾਅਦ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਪ੍ਰੈਜ਼ੀਡਿੰਗ ਅਧਿਕਾਰੀ ਜੋਗਿੰਦਰ ਸਿੰਘ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ।
ਵੋਟ ਪਾਉਂਦਿਆਂ ਫੇਸਬੁੱਕ 'ਤੇ ਲਾਈਵ ਹੋਏ ਬੀਜੇਪੀ ਤੇ ਕਾਂਗਰਸੀ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
20 May 2019 04:07 PM (IST)
ਇਨ੍ਹਾਂ 'ਤੇ ਵੋਟ ਪਾਉਣ ਦੀ ਲਾਈਵ ਸਟ੍ਰੀਮਿੰਗ ਕਰਨ ਦੇ ਇਲਜ਼ਾਮ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਕਾਂਗਰਸ ਲੀਡਰ ਰਾਹੁਲ ਕਾਲੀਆ ਤੇ ਮੁਹਾਲੀ ਦੇ ਕੁਰਾਲੀ ਨਗਰ ਪਾਲਿਕਾ ਪ੍ਰੀਸ਼ਦ ਵਿੱਚ ਵਾਰਡ 3 ਤੇ ਬੀਜੇਪੀ ਕੌਂਸਲਰ ਭਾਨੂ ਪ੍ਰਤਾਪ ਨੂੰ ਵੋਟ ਪਾਉਂਦਿਆਂ ਫੇਸਬੁੱਕ ਲਾਈਵ ਕਰਨ ਲਈ ਕਾਬੂ ਕੀਤਾ ਹੈ।
- - - - - - - - - Advertisement - - - - - - - - -