ਚੰਡੀਗੜ੍ਹ: ਨੌਜਵਾਨ ਦਾ ਗੁਪਤ ਅੰਗ ਕੱਟਣ ਵਾਲੇ ਦੋ ਕਿੰਨਰਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਮੁਹਾਲੀ ਅਦਾਲਤ ਨੇ ਸੁਣਾਈ। ਕਿੰਨਰਾਂ ਨੇ 10 ਸਾਲ ਪਹਿਲਾਂ ਨੌਜਵਾਨ ਦਾ ਗੁਪਤ ਅੰਗ ਕੱਟ ਦਿੱਤਾ ਸੀ। ਇਸ ਕੇਸ ਵਿੱਚ ਦੋ ਕਿੰਨਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਕਿੰਨਰ ਜੀਤ ਰਾਣੀ ਮਹੰਤ ਨੂੰ 3 ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨਾ ਤੇ ਪੂਜਾ ਰਾਣੀ ਮਹੰਤ ਨੂੰ 4 ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਕਾਬਲੇਗੌਰ ਹੈ ਜੂਨ 2009 ਦੇ ਇਸ ਮਾਮਲੇ ’ਚ ਪੀੜਤ ਰਾਜੇਸ਼ ਡੀਜੀਪੀ ਦੇ ਦਫ਼ਤਰ ਦਾ ਬੂਹਾ ਖੜਕਾਇਆ ਸੀ। ਇਸ ਤੋਂ ਬਾਅਦ ਡੀਜੀਪੀ ਦੇ ਨਿੱਜੀ ਦਖ਼ਲ ਮਗਰੋਂ ਖਰੜ ਸਿਟੀ ਥਾਣੇ ਵਿੱਚ ਜੀਤ ਰਾਣੀ ਮਹੰਤ ਤੇ ਪੂਜਾ ਰਾਣੀ ਮਹੰਤ ਦੇ ਖ਼ਿਲਾਫ਼ ਧਾਰਾ 342, 326, 328, 506 ਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਅਦਾਲਤ ਵਿੱਚ ਚੱਲ ਰਹੀ ਸੀ।
ਸੋਮਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਉਕਤ ਦੋਵੇਂ ਕਿੰਨਰਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਉਧਰ, ਜੀਤ ਰਾਣੀ ਮਹੰਤ ਵੱਲੋਂ ਮੌਕੇ ’ਤੇ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਜਦੋਂਕਿ ਪੂਜਾ ਰਾਣੀ ਮਹੰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਨੌਜਵਾਨ ਦਾ ਗੁਪਤ ਅੰਗ ਕੱਟਣ ਵਾਲੇ ਕਿੰਨਰਾਂ ਨੂੰ ਕੈਦ
ਏਬੀਪੀ ਸਾਂਝਾ
Updated at:
24 Sep 2019 12:15 PM (IST)
ਨੌਜਵਾਨ ਦਾ ਗੁਪਤ ਅੰਗ ਕੱਟਣ ਵਾਲੇ ਦੋ ਕਿੰਨਰਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਮੁਹਾਲੀ ਅਦਾਲਤ ਨੇ ਸੁਣਾਈ। ਕਿੰਨਰਾਂ ਨੇ 10 ਸਾਲ ਪਹਿਲਾਂ ਨੌਜਵਾਨ ਦਾ ਗੁਪਤ ਅੰਗ ਕੱਟ ਦਿੱਤਾ ਸੀ। ਇਸ ਕੇਸ ਵਿੱਚ ਦੋ ਕਿੰਨਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਕਿੰਨਰ ਜੀਤ ਰਾਣੀ ਮਹੰਤ ਨੂੰ 3 ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨਾ ਤੇ ਪੂਜਾ ਰਾਣੀ ਮਹੰਤ ਨੂੰ 4 ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
- - - - - - - - - Advertisement - - - - - - - - -