ਮਹਿਲਾ ਮੁਲਾਜ਼ਮਾਂ ਦੀ ਸ਼ਿਕਾਇਤ 'ਤੇ ਡਿਪਟੀ ਡਾਇਰੈਕਟਰ ਤਬਦੀਲ
ਏਬੀਪੀ ਸਾਂਝਾ | 11 May 2018 02:57 PM (IST)
ਚੰਡੀਗੜ੍ਹ: ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਡਿਪਟੀ ਡਾਇਰੈਕਟਰ ਜਤਿੰਦਰ ਬਰਾੜ ਦਾ ਤਬਾਦਲਾ ਕਰ ਦਿੱਤਾ ਹੈ। ਬਰਾੜ ਦੀ ਮਹਿਲਾ ਮੁਲਾਜ਼ਮਾਂ ਨੇ ਸ਼ਿਕਾਇਤ ਕੀਤੀ ਸੀ। ਮੰਤਰੀ ਨੇ ਬਰਾੜ ਦਾ ਪੰਚਾਇਤ ਵਿਕਾਸ ਭਵਨ ਮੁਹਾਲੀ ਤੋਂ ਨਾਭਾ ਤਬਾਦਲਾ ਕਰ ਦਿੱਤਾ ਹੈ। ਯਾਦ ਰਹੇ ਮਹਿਲਾਵਾਂ ਨੇ ਬਰਾੜ 'ਤੇ ਇਲਜ਼ਾਮ ਲਾਇਆ ਸੀ ਕਿ ਦਫਤਰੀ ਕੰਮਕਾਜ ਦੌਰਾਨ ਉਨ੍ਹਾਂ ਛੇੜਛਾੜ ਦੀ ਕੋਸ਼ਿਸ਼ ਕਰਦਾ ਸੀ। ਇਸ ਦੀ ਸ਼ਿਕਾਇਤ ਮਹਿਲਾਵਾਂ ਨੇ ਲਿਖਤੀ ਤੌਰ ‘ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸੀ। ਇਹ ਅਫ਼ਸਰ ਮਾਮਲੇ ਤੋਂ ਡਰਦਿਆਂ ਹਫਤੇ ਦੀ ਛੁੱਟੀ ‘ਤੇ ਚਲਾ ਗਿਆ ਸੀ। ਇਸ ਦੀ ਪੁਸ਼ਟੀ ਕਰਦਿਆਂ ਵਿਭਾਗ ਦੇ ਮੁੱਖ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਸੀ ਕਿ ਅਫ਼ਸਰ ‘ਤੇ ਲੱਗੇ ਇਲਜ਼ਾਮਾਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ। ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਵਿਭਾਗ ਦੀਆਂ ਮਹਿਲਾਵਾਂ ਨੂੰ ਬੁਲਾ ਕੇ ਗੱਲਬਾਤ ਕੀਤੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ।