ਪੰਜਾਬ 'ਚ ਮੌਨਸੂਨ ਕਮਜ਼ੋਰ, 5 ਦਿਨ ਗਰਮੀ ਕੱਢੇਗੀ ਵੱਟ
ਏਬੀਪੀ ਸਾਂਝਾ | 30 Jun 2020 12:17 PM (IST)
ਇਸ ਵਾਰ ਸੂਬੇ ‘ਚ ਮੌਨਸੂਨ ਦੌਰਾਨ ਬਾਰਸ਼ ਜ਼ਿਆਦਾਤਰ ਮਾਝਾ ਤੇ ਦੁਆਬਾ ਦੇ ਜ਼ਿਲ੍ਹਿਆਂ ਵਿੱਚ ਹੋ ਰਹੀ ਹੈ। ਜਦਕਿ ਪੂਰਬੀ ਤੇ ਪੱਛਮੀ ਮਾਲਵਾ ਵਿੱਚ ਇਸ ਵਾਰ ਘੱਟ ਬਾਰਸ਼ ਹੈ।
ਲੁਧਿਆਣਾ: ਇਸ ਵਾਰ ਸੂਬੇ ‘ਚ ਮੌਨਸੂਨ ਦੌਰਾਨ ਬਾਰਸ਼ ਜ਼ਿਆਦਾਤਰ ਮਾਝਾ ਤੇ ਦੁਆਬਾ ਦੇ ਜ਼ਿਲ੍ਹਿਆਂ ਵਿੱਚ ਹੋ ਰਹੀ ਹੈ। ਜਦਕਿ ਪੂਰਬੀ ਤੇ ਪੱਛਮੀ ਮਾਲਵਾ ਵਿੱਚ ਇਸ ਵਾਰ ਘੱਟ ਬਾਰਸ਼ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬੀ ਤੇ ਪੱਛਮੀ ਮਾਲਵਾ ਦੇ ਜ਼ਿਲ੍ਹਿਆਂ ਵਿੱਚ ਅਗਲੇ ਪੰਜ ਦਿਨਾਂ ਵਿੱਚ ਹੁੰਮਸ ਨਾਲ ਗਰਮੀ ਦਾ ਸਾਹਮਣਾ ਕਰਨਾ ਪਏਗਾ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਿਚਕਾਰ ਮੌਸਮ ‘ਚ ਹਲਕੇ ਬਦਲਾਅ ਵੀ ਹੋਣਗੇ ਕਿਉਂਕਿ ਇਸ ਸਮੇਂ ਪੰਜਾਬ ਵਿੱਚ ਮੌਨਸੂਨ ਕਮਜ਼ੋਰ ਹੋ ਗਿਆ ਹੈ। ਸੋਮਵਾਰ ਸਵੇਰੇ ਮੌਸਮ ਬਹੁਤ ਸੁਹਾਵਣਾ ਹੋਇਆ, ਪਰ ਬਾਰਸ਼ ਨਹੀਂ ਹੋਈ। ਜਲੰਧਰ, ਅੰਮ੍ਰਿਤਸਰ ਵਿੱਚ ਮੀਂਹ ਪਇਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904