ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਕੁਝ ਦਿਨ ਪਹਿਲਾਂ ਪੰਜਾਬ (Punjab) ਦੀ ਸਿਆਸਤ ਬਾਰੇ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਲਦੀ ਹੀ ਸਾਬਕਾ ਮੰਤਰੀ ਨਵਜੋਤ ਸਿੱਧੂ (Navjot Sidhu) ਨੂੰ ਸੱਤਾ ਵਿੱਚ ਵਾਪਸੀ ਕਰਵਾ ਸਕਦੇ ਹਨ। ਬੀਤੇ ਦਿਨੀਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਾਂਗਰਸ ਦੀ NRI ਵਿੰਗ ਨੂੰ ਸੰਬੋਧਨ ਕਰਨ ਮਗਰੋਂ ਨਵਜੋਤ ਸਿੱਧੂ ਦੇ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਕਾਲੀ ਦਲ ਨੂੰ ਸਿੱਧੇ-ਸਿੱਧੇ ਕਈ ਮੁੱਦਿਆਂ 'ਤੇ ਘੇਰਿਆ, ਪਰ ਆਪਣੀ ਸਰਕਾਰ 'ਤੇ ਕੋਈ ਹਮਲਾ ਨਹੀਂ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਵਿੱਚ ਰਹਿਣ ਦੌਰਾਨ ਆਪਣੇ ਕੰਮ-ਕਾਜ ਕਰਨ ਦੇ ਤਰੀਕੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਤੇ ਆਪਣੇ ਵੱਲੋਂ ਬਣਾਈ ਗਈ ਮਾਇਨਿੰਗ ਪਾਲਿਸੀ ਬਾਰੇ ਜਾਣਕਾਰੀ ਦਿੱਤੀ।
ਹੁਣ ਸਿੱਧੂ ਦੇ ਸੂਬਾ ਸਰਕਾਰ ਵਿੱਚ ਅਹਿਮ ਅਹੁਦੇ ਬਾਰੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੇਂਦ ਹਾਈਕਮਾਨ ਦੇ ਪਾਲੇ ਵਿੱਚ ਸੁੱਟ ਦਿੱਤੀ। ਦੱਸ ਦਈਏ ਕਿ ਨਵਜੋਤ ਸਿੱਧੂ ਵੱਲੋਂ ਕਾਂਗਰਸ ਦੀ NRI ਵਿੰਗ ਨੂੰ ਕੀਤੇ ਗਏ ਸੰਬੋਧਨ ਬਾਰੇ ਜਦੋਂ ਸੀਐਮ ਕੈਪਟਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸਿੱਧੂ ਪਹਿਲੇ ਬੁਲਾਰੇ ਨਹੀਂ। ਉਨ੍ਹਾਂ ਤੋਂ ਪਹਿਲਾਂ ਵੀ 121 ਬੁਲਾਰੇ ਇਸੇ ਤਰ੍ਹਾਂ ਸੰਬੋਧਨ ਕਰ ਚੁੱਕੇ ਹਨ।
ਕੈਪਟਨ ਤੋਂ ਜਦੋਂ ਸਿੱਧੂ ਦੀ ਪਾਰਟੀ ਜਾਂ ਸਰਕਾਰ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਰੋਲ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਸਿੱਧੂ ਹੁਣ ਵੀ ਕਾਂਗਰਸ ਦੇ ਮੈਂਬਰ ਨੇ ਤੇ ਜੇਕਰ ਉਹ ਪਾਰਟੀ ਜਾਂ ਫਿਰ ਸਰਕਾਰ ਵਿੱਚ ਕੋਈ ਅਹੁਦਾ ਚਾਹੁੰਦੇ ਨੇ ਤਾਂ ਉਸ ਦਾ ਫ਼ੈਸਲਾ ਕੌਮੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ।
ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਨੇ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਵਿੱਚ ਫ਼ੇਰਬਦਲ ਦੀਆਂ ਅਟਕਲਾਂ ਵੀ ਖ਼ਾਰਜ ਕਰ ਦਿੱਤੀਆਂ। ਉਨ੍ਹਾਂ ਕਿਹਾ ਕੈਬਨਿਟ ਮੰਤਰੀ ਚੰਗਾ ਕੰਮ ਕਰ ਰਹੇ ਹਨ ਤੇ ਲੌਕਡਾਊਨ ਦੌਰਾਨ ਉਹ ਕੰਮਕਾਜ ਵਿੱਚ ਕੋਈ ਖਲਲ ਨਹੀਂ ਪਾਉਣਾ ਚਾਹੁੰਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਵਜੋਤ ਸਿੱਧੂ ਦੀ ਹੋਵੇਗੀ ਸਰਕਾਰ 'ਚ ਵਾਪਸੀ? ਕੈਪਟਨ ਨੇ ਦਿੱਤਾ ਇਹ ਜਵਾਬ
ਮਨਵੀਰ ਕੌਰ ਰੰਧਾਵਾ
Updated at:
30 Jun 2020 11:36 AM (IST)
ਕੁਝ ਦਿਨ ਪਹਿਲਾਂ ਪੰਜਾਬ ਦੀ ਸਿਆਸਤ ਬਾਰੇ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਸੱਤਾ ਵਿੱਚ ਵਾਪਸੀ ਕਰਵਾ ਸਕਦੇ ਹਨ।
- - - - - - - - - Advertisement - - - - - - - - -