ਚੰਡੀਗੜ੍ਹ: ਬਾਪੂਧਾਮ ਇਲਾਕੇ 'ਚ ਪੰਜ ਤਾਜ਼ਾ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਇੱਕ 6 ਸਾਲਾ ਬੱਚਾ ਵੀ ਸ਼ਾਮਲ ਹੈ। ਨਵੇਂ ਮਾਮਲੇ ਸਾਹਮਣੇ ਆਉਣ ਨਾਲ ਚੰਡੀਗੜ੍ਹ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ। ਇਸ ਨਾਲ ਬਾਪੂ ਧਾਮ ਕੋਲੋਨੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 71 ਹੋ ਗਈ ਹੈ।
ਚੰਡੀਗੜ੍ਹ 'ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੈਕਟਰ 26 ਬਾਪੂਧਾਮ ਕੋਲੋਨੀ ਚੰਡੀਗੜ੍ਹ 'ਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ।
ਅੱਜ ਸਾਹਮਣੇ ਆਏ ਤਾਜ਼ਾ ਮਾਮਲਿਆਂ 'ਚ ਇੱਕੋ ਪਰਿਵਾਰ ਦੀਆਂ ਦੋ 25 ਸਾਲਾ ਮਹਿਲਾਂਵਾ ਅਤੇ 27 ਸਾਲਾ ਪੁਰਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ 36 ਸਾਲਾ ਮਹਿਲਾ ਇਨ੍ਹਾਂ ਦੀ ਗੁਆਢੀ ਵੀ ਕੋਰੋਨਾ ਨਾਲ ਸੰਕਰਮਿਤ ਪਾਈ ਗਈ ਹੈ। ਇਹ ਸਾਰੇ ਕੇਸ ਕਨਟੇਂਨਮੈਂਟ ਜ਼ੋਨ ਤੋਂ ਹਨ।