ਚੰਡੀਗੜ੍ਹ: ਲੌਕਡਾਊਨ 'ਚ ਕੁਝ ਰਾਹਤ ਮਿਲਣ ਮਗਰੋਂ ਅੱਜ ਪੰਜਾਬ 'ਚ ਵੀ ਸ਼ਰਾਬ ਦੇ ਠੇਕੇ ਖੁੱਲ੍ਹ ਗਏ। ਪੰਜਾਬ ਸਰਕਾਰ ਨੇ 42 ਦਿਨ ਬਾਅਦ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਹੈ। ਪੰਜਾਬ ਦੇ ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਤਰਨ ਤਾਰਨ ਦੇ ਠੇਕੇਦਾਰਾਂ ਨੇ ਠੇਕੇ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਰਕਾਰ ਡੇਢ ਮਹੀਨੇ ਦਾ ਟੈਕਸ ਮਾਫ ਕਰੇ।


ਉਧਰ, ਐਕਸਾਇਜ਼ ਤੇ ਟੈਕਸੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰਤ ਰੂਪ ਨਾਲ ਅਜਿਹੀ ਕੋਈ ਜਾਣਕਾਰੀ ਉਨ੍ਹਾਂ ਤਕ ਨਹੀਂ ਪਹੁੰਚੀ ਕਿ ਠੇਕੇਦਾਰ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਰਹੇ ਹਨ। ਬਾਕੀ ਜ਼ਿਲ੍ਹਿਆਂ 'ਚ ਠੇਕੇ ਸਵੇਰ ਸੱਤ ਵਜੇ ਤੋਂ ਖੁੱਲ੍ਹ ਗਏ।


ਇਸ ਦੇ ਨਾਲ ਹੀ ਸਰੀਰਕ ਦੂਰੀ ਬਣਾਈ ਰੱਖਣ ਲਈ ਸਰਕਾਰ ਨੇ ਹੋਮ ਡਿਲਿਵਰੀ ਦਾ ਵੀ ਫੈਸਲਾ ਕੀਤਾ ਹੈ। ਆਬਕਾਰੀ ਤੇ ਕਰ ਵਿਭਾਗ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤਾ ਹੈ ਕਿ ਇਹ ਫੈਸਲਾ ਉਹ ਖੁਦ ਕਰਨ ਕਿ ਹੋਮ ਡਿਲਿਵਰੀ ਕਿਵੇਂ ਤੇ ਕਦੋਂ ਤਕ ਹੋ ਸਕੇਗੀ।


ਇਹ ਵੀ ਪੜ੍ਹੋ: ਇਸ ਵਾਰ 3000 ਤੋਂ ਉੱਪਰ ਹੋ ਸਕਦੀ ਝੋਨੇ ਦੀ ਲੁਆਈ, ਪਰਵਾਸੀ ਮਜ਼ਦੂਰਾਂ ਦਾ ਕੂਚ


ਠੇਕਿਆਂ ਦੇ ਬਾਹਰ ਮਾਰਕਿੰਗ ਕਰਨੀ ਹੋਵੇਗੀ। ਇਕ ਸਮੇਂ ਪੰਜ ਤੋਂ ਜ਼ਿਆਦਾ ਗਾਹਕ ਠੇਕੇ 'ਤੇ ਇਕੱਠੇ ਨਹੀਂ ਹੋ ਸਕਣਗੇ। ਠੇਕੇ ਤੇ ਸੈਨੇਟਾਇਜ਼ਰ ਜ਼ਰੂਰੀ ਹੋਵੇਗਾ। ਦੁਕਾਨ ਦੇ ਅੰਦਰ ਕਰਮਚਾਰੀਆਂ ਦੀ ਦੂਰੀ ਦਾ ਖਿਆਲ ਰੱਖਿਆ ਜਾਵੇਗਾ।


ਹਾਲਾਂਕਿ ਆਬਕਾਰੀ ਤੇ ਕਰ ਕਾਨੂੰਨ-1994 'ਚ ਸ਼ਰਾਬ ਦੀ ਹੋਮ ਡਿਲਿਵਰੀ ਦਾ ਪ੍ਰਾਵਧਾਨ ਨਹੀਂ ਹੈ ਪਰ ਵਿਭਾਗ ਨੇ ਹੋਮ ਡਿਲਿਵਰੀ ਦੀ ਵਿਸ਼ੇਸ਼ ਛੋਟ ਦਿੱਤੀ ਹੈ। ਇਹ ਛੋਟ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਠੇਕੇ ਪੂਰੇ ਸਮੇਂ ਲਈ ਨਹੀਂ ਖੁੱਲ੍ਹਦੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ