ਲੁਧਿਆਣਾ: ਗੁੱਸੇ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸ ਦੀ ਮਿਸਾਲ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਵੇਖਣ ਨੂੰ ਮਿਲੀ। ਇੱਥੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਜੱਸੀਆਂ ਰੋਡ ’ਚ ਇੱਕ ਮਾਂ ਨੇ ਆਪਣੀ ਸਾਢੇ ਚਾਰ ਸਾਲਾ ਬੱਚੀ ਨੂੰ ਕੰਧ ਨਾਲ ਪਟਕਾ-ਪਟਕਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਬੱਚੀ ਦੀ ਮਾਂ ਪ੍ਰਿਯੰਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਮੁਤਾਬਕ ਪ੍ਰਿਯੰਕਾ ਸਵੇਰੇ ਘਰ ਦੇ ਉਪਰਲੀ ਮੰਜ਼ਲ ਵਿੱਚ ਬਣੇ ਗੁਸਲਖਾਨੇ ਵਿੱਚ ਨਹਾ ਰਹੀ ਸੀ ਤੇ ਉਸ ਨੇ ਬੱਚੀ ਤੋਂ ਸ਼ੈਂਪੂ ਮੰਗਵਾਇਆ। ਬੱਚੀ ਜਦੋਂ ਸ਼ੈਂਪੂ ਲੈ ਕੇ ਮਾਂ ਕੋਲ ਗਈ ਤਾਂ ਉਸ ਨੇ ਗੁੱਸੇ ਵਿੱਚ ਬੱਚੀ ਨੂੰ ਕਈ ਵਾਰ ਕੰਧ ਨਾਲ ਮਾਰਿਆ ਜਿਸ ਨਾਲ ਉਹ ਲਹੂ ਲੁਹਾਨ ਹੋ ਗਈ।
ਬੱਚੀ ਦੀ ਆਵਾਜ਼ ਸੁਣ ਕੇ ਪਿਤਾ ਉੱਥੇ ਪਹੁੰਚਿਆ ਤੇ ਬੱਚੀ ਨੂੰ ਤੁਰੰਤ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਪ੍ਰਿਯੰਕਾ ਨੇ ਇੱਕ ਹੋਰ ਲੜਕੀ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਊਹ ਤਣਾਅ ’ਚ ਰਹਿੰਦੀ ਸੀ।
ਗੁੱਸੇ 'ਚ ਅੰਨ੍ਹੀ ਮਾਂ ਨੇ ਬੱਚੀ ਨੂੰ ਕੰਧ ਨਾਲ ਪਟਕਾ-ਪਟਕਾ ਮਾਰਿਆ
ਏਬੀਪੀ ਸਾਂਝਾ
Updated at:
18 Oct 2020 10:13 AM (IST)
ਗੁੱਸੇ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸ ਦੀ ਮਿਸਾਲ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਵੇਖਣ ਨੂੰ ਮਿਲੀ। ਇੱਥੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਜੱਸੀਆਂ ਰੋਡ ’ਚ ਇੱਕ ਮਾਂ ਨੇ ਆਪਣੀ ਸਾਢੇ ਚਾਰ ਸਾਲਾ ਬੱਚੀ ਨੂੰ ਕੰਧ ਨਾਲ ਪਟਕਾ-ਪਟਕਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਬੱਚੀ ਦੀ ਮਾਂ ਪ੍ਰਿਯੰਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪ੍ਰਤੀਕਾਤਮਕ ਤਸਵੀਰ
- - - - - - - - - Advertisement - - - - - - - - -