ਚੰਡੀਗੜ੍ਹ: ਚੰਡੀਗੜ੍ਹ ਦੇ 26 ਸੈਕਟਰ ਦੀ ਫਲ ਤੇ ਸਬਜ਼ੀ ਮੰਡੀ 'ਚ 15 ਸਾਲਾ ਮਜ਼ਦੂਰ ਪੂਜਾ ਦਾ ਕਤਲ ਹੋਇਆ ਹੈ। ਇਹ ਕਤਲ ਇੱਕ ਨੌਜਵਾਨ ਨੇ ਕੀਤਾ ਹੈ। ਪੂਜਾ ਆਪਣੀ ਮਾਂ ਗਿਆਨਵਤੀ ਨਾਲ ਪਿਛਲੇ ਕਈ ਸਾਲਾਂ ਤੋਂ ਮੰਡੀ ਵਿੱਚ ਕੰਮ ਕਰ ਰਹੀ ਸੀ।

ਮਾਂ ਗਿਆਨਵਤੀ ਮੁਤਾਬਕ ਪੂਜਾ ਦੀ ਸਹੇਲੀ ਜੋਤੀ ਨਾਲ ਇਸ ਮੁੰਡੇ ਦਾ ਪਿਆਰ ਸੀ। ਪੂਜਾ ਉਸ ਨੂੰ ਇਸ ਮੁੰਡੇ ਤੋਂ ਵਰਜਦੀ ਸੀ ਕਿਉਂਕਿ ਇਹ ਮੁੰਡਾ ਨਸ਼ੇੜੀ ਸੀ। ਉਨ੍ਹਾਂ ਕਿਹਾ ਕਿ ਇਸ ਮੁੰਡੇ ਨੂੰ ਇਹ ਗੱਲ ਦਾ ਹਮੇਸ਼ਾ ਚੁਭਦੀ ਸੀ ਤੇ ਉਹ ਪੂਜਾ ਨਾਲ ਬਹਿਸਦਾ ਸੀ।

ਉਨ੍ਹਾਂ ਕਿਹਾ ਕਿ ਹਾਲਾਂਕਿ ਕਤਲ ਵਰਗੀ ਗੱਲ ਉਨ੍ਹਾਂ ਦੇ ਚਿੱਤ ਚੇਤੇ ਵੀ ਨਹੀਂ ਸੀ। ਗਿਆਨਵਤੀ ਨੇ ਕਿਹਾ ਕਿ ਉਸ ਦੀ ਧੀ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ। ਪੁਲਿਸ ਦੇ ਮਾਂ ਦਾ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।