ਪੰਥਕ ਪਾਰਟੀ ਦੇ 'ਸੁੱਚੇ' ਲੀਡਰ 'ਤੇ ਬਲਾਤਕਾਰ ਦਾ ਕੇਸ ਦਰਜ
ਏਬੀਪੀ ਸਾਂਝਾ | 29 Sep 2017 01:06 PM (IST)
ਫ਼ਾਈਲ ਤਸਵੀਰ
ਗੁਰਦਾਸਪੁਰ: ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ 'ਤੇ ਗੁਰਦਾਸਪੁਰ ਪੁਲਿਸ ਨੇ ਸਿਟੀ ਥਾਣਾ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੀ ਸਿਵਲ ਹਸਪਤਾਲ ਵਿੱਚ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਪੁਲਿਸ ਨਾ ਤਾਂ ਇਸ ਮਾਮਲੇ 'ਤੇ ਕੁਝ ਬੋਲ ਰਹੀ ਹੈ ਤੇ ਨਾ ਹੀ ਮੀਡੀਆ ਸਾਹਮਣੇ ਪੀੜਤਾ ਨੂੰ ਲਿਆ ਰਹੀ ਹੈ। ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਨਾਲ-ਨਾਲ ਪੈੱਨ ਡਰਾਈਵ ਵਿੱਚ ਇੱਕ ਵੀਡੀਓ ਵੀ ਦਿੱਤੀ ਹੈ। ਗੁਰਦਾਸਪੁਰ ਦੇ ਐਸ.ਐਸ.ਪੀ. ਨੇ ਔਰਤ ਦੀ ਸ਼ਿਕਾਇਤ 'ਤੇ ਧਾਰਾ 376, 384, 420 ਤੇ 506 ਤਹਿਤ ਅੱਜ ਸਵੇਰੇ ਮਾਮਲਾ ਦਰਜ ਕਰ ਲਿਆ ਹੈ।