ਸੰਗਰੂਰ: ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਪੰਮੀ ਨੇ ਸ਼ਰੇਆਮ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਪੱਤਰਕਾਰ ਦੀ ਮੌਤ ਹੋ ਗਈ। ਇਹ ਘਟਨਾ ਧੂਰੀ ਦੀ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਧੂਰੀ ਵਿੱਚ 'ਦੈਨਿਕ ਸਵੇਰਾ' ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਅਕਾਲੀ ਲੀਡਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਮ੍ਰਿਤਕ ਦੇ ਬੇਟੇ ਨੀਰਜ ਨੇ ਦੱਸਿਆ ਕਿ ਪੰਮੀ ਉਨ੍ਹਾਂ ਤੋਂ ਪੈਸੇ ਲੈ ਜਾਂਦਾ ਸੀ ਤੇ ਫਿਰ ਮੋੜ ਜਾਂਦਾ ਸੀ। ਉਨ੍ਹਾਂ ਨੇ ਪੰਮੀ ਤੋਂ 10 ਲੱਖ ਰੁਪਏ ਦੇਣੇ ਸਨ।

ਪੱਤਰਕਾਰ ਦੇ ਘਰ ਵਿਆਹ ਹੋਣ ਕਰਕੇ ਉਨ੍ਹਾਂ ਨੇ ਪੈਸੇ ਮੰਗੇ। ਇਸ ਗੱਲ ਤੋਂ ਝਗੜਾ ਹੋ ਗਿਆ ਤੇ ਪੰਮੀ ਨੇ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ 302 ਦਾ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।