ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਸਹੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਰੋਜ਼ਾਨਾ ਕਤਲੋਗਾਰਤ, ਲੁੱਟ-ਖੋਹ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਅਜਿਹੀ ਦੀ ਘਟਨਾ ਲੁਧਿਆਣਾ ਦੇ ਪਿੰਡ ਮਲਕਪੁਰ ਵਿੱਚ ਸਾਹਮਣੇ ਆਈ ਹੈ।

 

ਮਲਕਪੁਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਨਸ਼ਾ ਤਸਕਰ ਦੇ ਘਰ 'ਤੇ ਹਮਲਾ ਕਰਕੇ ਖੂਨ ਦੀ ਹੋਲੀ ਖੇਡੀ। ਬਦਮਾਸ਼ਾਂ ਨੇ ਤਿੰਨ ਔਰਤਾਂ ਤੇ ਦੋ ਨੌਜਵਾਨਾਂ ਜ਼ਖ਼ਮੀ ਕਰ ਦਿੱਤਾ। ਹਮਲੇ ਵਿੱਚ ਗੁਰਮਿੰਦਰ ਸਿੰਘ ਦੀ ਮੌਤ ਹੋ ਗਈ ਜਦੋਂਕਿ ਚਾਰ ਜ਼ਖ਼ਮੀ ਜ਼ੇਰੇ ਇਲਾਜ ਹਨ। ਘਰ ਵਿੱਚ ਖੂਨ ਵੇਖ ਕੇ ਲੱਗਦਾ ਹੈ ਕਿ ਹਮਲਾਵਰਾਂ ਨੇ ਖੂਨ ਦੀ ਹੋਲੀ ਖੇਡੀ ਹੈ।

 

ਪੁਲਿਸ ਮੁਤਾਬਕ ਗੁਰਮਿੰਦਰ ਤੇ ਉਸ ਦੇ ਪਿਤਾ ਖਿਲਾਫ ਨਸ਼ੇ ਵੇਚਣ ਦੇ ਇਲਜ਼ਾਮ ਵਿੱਚ ਕੇਸ ਦਰਜ ਹੈ। ਇਸ ਤੋਂ ਇਲਾਵਾ ਮ੍ਰਿਤਕ ਦੇ ਪਿਤਾ ਦਾ ਨਸ਼ਾ ਛੁਡਾਊ ਕੇਂਦਰਦ ਵਿੱਚ ਇਲਾਜ ਵੀ ਚੱਲ ਰਿਹਾ ਹੈ। ਪੁਲਿਸ ਨੇ ਕੇਸ ਕਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।