ਟਰੈਕਟਰ ਸਸਤਾ ਵੇਚਣ 'ਤੇ ਪੁੱਤ ਨੇ ਪਿਓ ਮਾਰਿਆ
ਏਬੀਪੀ ਸਾਂਝਾ | 22 Mar 2020 12:52 PM (IST)
ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੁੱਤ ਨੇ ਆਪਣੇ ਪਿਉ ਨੂੰ ਜਾਨੋਂ ਮਾਰ ਦਿੱਤਾ। ਇਹ ਵਾਰਦਾਤ ਬੋਹਾ ਦੇ ਗਾਦੜਪੱਤੀ ਇਲਾਕੇ ਵਿੱਚ ਵਾਪਰੀ। ਪਤਾ ਲੱਗਾ ਹੈ ਕਿ ਪਿਓ-ਪੁੱਤਰ ਵਿਚਾਲੇ ਟਰੈਕਟਰ ਵੇਚਣ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਸੱਟ ਲੱਗਣ ਕਾਰਨ ਪਿਤਾ ਦੀ ਮੌਤ ਹੋ ਗਈ।
ਸੰਕੇਤਕ ਤਸਵੀਰ
ਮਾਨਸਾ: ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੁੱਤ ਨੇ ਆਪਣੇ ਪਿਉ ਨੂੰ ਜਾਨੋਂ ਮਾਰ ਦਿੱਤਾ। ਇਹ ਵਾਰਦਾਤ ਬੋਹਾ ਦੇ ਗਾਦੜਪੱਤੀ ਇਲਾਕੇ ਵਿੱਚ ਵਾਪਰੀ। ਪਤਾ ਲੱਗਾ ਹੈ ਕਿ ਪਿਓ-ਪੁੱਤਰ ਵਿਚਾਲੇ ਟਰੈਕਟਰ ਵੇਚਣ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਸੱਟ ਲੱਗਣ ਕਾਰਨ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਮ੍ਰਿਤਕ ਦਰਸ਼ਨ ਸਿੰਘ (65) ਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਰਸ਼ਨ ਸਿੰਘ ਨੇ ਆਪਣਾ ਟਰੈਕਟਰ ਵੇਚ ਦਿੱਤਾ ਸੀ। ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ (35) ਇਸ ਗੱਲ ਨੂੰ ਲੈ ਕੇ ਕੁਝ ਦਿਨਾਂ ਤੋਂ ਕਲੇਸ਼ ਕਰ ਰਿਹਾ ਸੀ ਕਿ ਉਨ੍ਹਾਂ ਨੇ ਟਰੈਕਟਰ ਸਸਤੇ ਭਾਅ ’ਚ ਵੇਚ ਦਿੱਤਾ ਹੈ। ਉਸ ਨੇ ਦੱਸਿਆ ਕਿ ਦੋਵਾਂ ’ਚ ਤਕਰਾਰ ਹੋ ਗਈ, ਜਿਸ ਦੌਰਾਨ ਉਹ ਹੱਥੋਪਾਈ ਹੋ ਗਏ ਤੇ ਗੁੱਸੇ ’ਚ ਆਏ ਗੁਰਪ੍ਰੀਤ ਸਿੰਘ ਨੇ ਆਪਣੇ ਪਿਤਾ ਨੂੰ ਧੱਕਾ ਮਾਰਿਆ। ਇਸ ਨਾਲ ਦਰਸ਼ਨ ਸਿੰਘ ਨੇੜੇ ਪਈ ਕਣਕ ਬੀਜਣ ਵਾਲੀ ਮਸ਼ੀਨ ’ਤੇ ਜਾ ਡਿੱਗਾ। ਇਸ ਦੌਰਾਨ ਉਸ ਦੀ ਛਾਤੀ ’ਚ ਤਿੱਖੇ ਸਰੀਏ ਧਸ ਗਏ। ਜ਼ਖ਼ਮੀ ਦਰਸ਼ਨ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ’ਚ ਮੌਤ ਹੋ ਗਈ।