ਅੰਮ੍ਰਿਤਸਰ : ਇੱਥੋਂ ਦੇ ਜੈ ਸਿੰਘ ਚੌਂਕ ਵਿਖੇ 35 ਸਾਲ ਦੇ ਇੱਕ ਨੌਜਵਾਨ ਦੀ ਉਸ ਦੇ ਘਰ ਵਿੱਚ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਪਤਨੀ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਕਾਰਨ ਘਟਨਾ ਵਕਤ ਮ੍ਰਿਤਕ ਜਸਵਿੰਦਰ ਸਿੰਘ ਘਰ ਵਿੱਚ ਇਕੱਲਾ ਸੀ।

 

 

 

 

 

ਜਸਵਿੰਦਰ ਸਿੰਘ ਦੀ ਪਤਨੀ ਨੇ ਜਦੋਂ ਸ਼ਾਮੀ ਘਰ ਵਿੱਚ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪਤੀ ਦੀ ਲਾਸ਼ ਫ਼ਰਸ਼ ਉੱਤੇ ਪਈ ਸੀ। ਜਸਵਿੰਦਰ ਸਿੰਘ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਕੀਤੀ ਗਈ ਹੈ। ਪੁਲਿਸ ਅਨੁਸਾਰ ਘਰ ਵਿਚੋਂ ਕੁੱਝ ਗਹਿਣੇ ਅਤੇ ਹੋਰ ਸਮਾਨ ਗ਼ਾਇਬ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।