ਮੁਹਾਲੀ : ਸ਼ਹਿਰ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਪੀਸੀਐਲ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਮਿੰਨੀ ਬੱਸ ਅਤੇ ਕਾਰ ਦੀ ਟੱਕਰ ਕਾਰਨ ਹੋਇਆ। ਜਿਸ ਕਾਰਨ ਦੋ ਨੌਜਵਾਨ ਜਿਹੜੇ ਕਿ ਆਪਸ ਵਿੱਚ ਮਸੇਰੇ ਭਰਾਵਾਂ ਸਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਗਏ।
ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਵਾਸੀ ਫੇਜ਼-3ਬੀ1, ਸੁਖਵਿੰਦਰ ਸਿੰਘ ਵਾਸੀ ਪਿੰਡ ਮਾਂਗੇਵਾਲ ਵਜੋਂ ਹੋਈ ਹੈ। ਇਹ ਦੋਵੇਂ ਮਸੇਰੇ ਭਰਾ ਸਨ। ਜ਼ਖ਼ਮੀਆਂ ਵਿੱਚ ਮ੍ਰਿਤਕ ਜਰਨੈਲ ਸਿੰਘ ਦੀ ਪਤਨੀ ਰਵਿੰਦਰ ਕੌਰ, ਉਸ ਦਾ ਬੇਟਾ ਅਮਨਦੀਪ ਸਿੰਘ ਤੇ ਨਵਜੋਤ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਰਨੈਲ ਸਿੰਘ ਆਪਣੇ ਰਿਸ਼ਤੇਦਾਰ ਦੀ ਸੋਹਾਣਾ ਹਸਪਤਾਲ ਵਿੱਚ ਖਬਰ ਲੈਣ ਤੋਂ ਬਾਅਦ ਰਾਤ ਕਰੀਬ ਡੇਢ ਵਜੇ ਘਰ ਪਰਤ ਰਹੇ ਸਨ ਇਸ ਦੌਰਾਨ ਪੀਸੀਐਲ ਚੌਕ ਨੇੜੇ ਮੁਹਾਲੀ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਸਵਰਾਜ ਮਾਜ਼ਦਾ ਮਿੰਨੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਜਰਨੈਲ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਬੱਸ ਚਾਲਕ ਫਰਾਰ ਹੋ ਗਿਆ ਹੈ।