ਚੰਡੀਗੜ੍ਹ: ਉੱਤਰਾਖੰਡ ਦੇ ਦੇਹਰਾਦੂਨ ਵਿੱਚ ਨਾਭਾ ਜੇਲ੍ਹ ਕਾਂਡ ਦਾ ਸਾਜ਼ਿਸ਼ ਰਚੀ ਗਈ ਸੀ। ਜੇਲ੍ਹ ਬਰੇਕ ਦਾ ਮਾਸਟਰ ਮਾਇੰਡ ਪਰਵਿੰਦਰ ਸਿੰਘ ਪਿੰਦਾ ਪਿਛਲੇ ਛੇ ਮਹੀਨੇ ਤੋਂ ਦੇਹਰਾਦੂਨ ਵਿੱਚ ਹੀ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਸੀ। ਫਲੈਟ ਵਿੱਚ ਕੰਮਕਾਜ ਲਈ ਪਰਵਿੰਦਰ ਪਿੰਦੇ ਨੇ ਇੱਕ ਨੌਕਰ ਵੀ ਰੱਖਿਆ ਹੋਇਆ ਸੀ ਤੇ ਇੱਥੇ ਅਕਸਰ ਉਸ ਦੇ ਦੋਸਤ ਉਸ ਨਾਲ ਰਹਿੰਦੇ ਸਨ।


ਇਸ ਖ਼ੁਲਾਸੇ ਤੋਂ ਬਾਅਦ ਦੇਹਰਾਦੂਨ ਪੁਲਿਸ ਨੇ ਫਲੈਟ ਦੇ ਮਾਲਕ ਤੇ ਨੌਕਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੂੰ ਪਰਵਿੰਦਰ ਦੇ ਫਲੈਟ ਵਿੱਚੋਂ ਹਥਿਆਰ ਸਾਫ਼ ਕਰਨ ਵਾਲੇ ਔਜ਼ਾਰ ਵੀ ਮਿਲੇ ਹਨ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਨੌਕਰ ਪਿੰਦਾ ਦਾ ਜਾਣ ਪਛਾਣ ਵਾਲਾ ਹੈ।