ਨਾਭਾ ਜੇਲ੍ਹ ਬਰੇਕ ਲਾਪਰਵਾਹੀ ਜਾਂ ਮਿਲੀਭੁਗਤ ਕਨੈੱਕਸ਼ਨ ,ABP ਸਾਂਝਾ ਦੇ 10 ਸਵਾਲ
ਏਬੀਪੀ ਸਾਂਝਾ | 28 Nov 2016 05:28 PM (IST)
1...ਪੰਜਾਬ ਦੀ ਅੱਤ ਸੁਰੱਖਿਆ ਵਾਲੀ ਨਾਭਾ ਜੇਲ੍ਹ ਦੇ ਦੋਵਾਂ ਮੁੱਖ ਗੇਟ ਦੀ ਸੁਰੱਖਿਆ ਸਿਰਫ਼ ਦੋ ਪੁਲਿਸ ਕਰਮੀਆਂ ਦੇ ਹਵਾਲੇ ਕਿਉਂ ਸੀ ? ਜੇਲ੍ਹ ਵਿੱਚ ਐਮਰਜੈਂਸੀ ਨਾਲ ਨਜਿੱਠਣ ਦੇ ਇੰਤਜ਼ਾਮ ਕਿਉਂ ਨਹੀਂ ਸੀ ? ਜੇਕਰ ਇੰਤਜ਼ਾਮ ਸੀ ਤਾਂ ਇਸ ਦਾ ਇਸਤੇਮਾਲ ਕਿਉਂ ਨਹੀਂ ਹੋਇਆ ? 2..ਜੇਲ੍ਹ ਦੇ ਗੇਟ ਉੱਤੇ ਮੋਰਚੇ ਕਿਉਂ ਨਹੀਂ ਸੀ ? ਜੇਕਰ ਉੱਥੇ ਸੰਤਰੀ ਹੁੰਦੇ ਤਾਂ ਥੱਲੇ ਬਦਮਾਸ਼ਾਂ ਦੇ ਬਾਹਰੀ ਗੇਟ ਉੱਤੇ ਹਮਲਾ ਹੋਣ ਦਾ ਨਾ ਸਿਰਫ਼ ਪਤਾ ਲੱਗਦਾ ਸਗੋਂ ਜਵਾਬੀ ਕਾਰਵਾਈ ਵੀ ਹੁੰਦੀ। 3..ਜੇਲ੍ਹ ਦੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਬਦਮਾਸ਼ਾਂ ਦੇ ਆਉਣ ਦਾ ਪਤਾ ਕਿਉਂ ਨਹੀਂ ਲੱਗਿਆ। ਕੀ ਸੀ.ਸੀ.ਟੀ.ਵੀ. ਕੈਮਰਾ ਕੰਮ ਕਰ ਰਹੇ ਸੀ ਤੇ ਕੀ ਉਨ੍ਹਾਂ ਦੀ ਨਿਗਰਾਨੀ ਹੋ ਰਹੀ ਸੀ ਜਾਂ ਨਹੀਂ। 4 ਗੈਂਗਸਟਰ ਤੇ ਖਾਲਿਸਤਾਨੀ ਸਵੇਰੇ ਹੀ ਜੇਲ੍ਹ ਦੀ ਡਿਉੜੀ ਗੇਟ ਤੱਕ ਕਿਸ ਤਰੀਕੇ ਨਾਲ ਆਏ ? ਜੇਕਰ ਉਨ੍ਹਾਂ ਨੂੰ ਬਾਹਰ ਬਦਮਾਸ਼ਾਂ ਦੇ ਆਉਣ ਤੇ ਜੇਲ੍ਹ ਦੇ ਸੰਤਰੀਆਂ ਦੇ ਕਬਜ਼ੇ ਵਿੱਚ ਲੈਣ ਦੀ ਪੂਰੀ ਜਾਣਕਾਰੀ ਮਿਲ ਰਹੀ ਸੀ ਤਾਂ ਕੀ ਉਹ ਇੱਕ-ਦੂਜੇ ਦੇ ਸੰਪਰਕ ਵਿੱਚ ਸੀ। ਇਨ੍ਹਾਂ ਦੇ ਕੋਲ ਮੋਬਾਈਲ ਫ਼ੋਨ ਅੰਦਰ ਕਦੋਂ ਦੇ ਸਨ। ਜੇਲ੍ਹ ਦੇ ਅਫ਼ਸਰਾਂ ਨੂੰ ਇਸ ਦਾ ਪਤਾ ਕਿਉਂ ਨਹੀਂ ਲੱਗਾ ? 5...ਜੇਲ੍ਹ ਦਾ ਗੇਟ ਅੰਦਰ ਤੋਂ ਬੰਦ ਰਹਿੰਦਾ ਸੀ। ਅੰਦਰ ਵਾਲੇ ਸੰਤਰੀ ਤੋਂ ਜਦੋਂ ਗੈਂਗਸਟਰ ਨੇ ਚਾਬੀਆਂ ਖੋਹੀਆਂ ਤਾਂ ਉਸ ਨੇ ਗੋਲੀ ਕਿਉਂ ਨਹੀਂ ਚਲਾਈ ਜਾਂ ਸਾਇਰਨ ਕਿਉਂ ਨਹੀਂ ਵਜਾਇਆ ? 6..ਦਹਿਸ਼ਤਗਰਦਾਂ ਤੇ ਗੈਂਗਸਟਰ ਨੂੰ ਜੇਲ੍ਹ ਵਿੱਚ ਇਕੱਠਾ ਨਹੀਂ ਰੱਖਿਆ ਜਾ ਸਕਦਾ ਸੀ। ਫਿਰ ਚਾਰ ਗੈਂਗਸਟਰ ਤੇ ਦੋ ਦਹਿਸ਼ਤਗਰਦਾਂ ਦਾ ਮਿਲਾਪ ਕਿਵੇਂ ਹੋਇਆ ? 7..ਜੇਲ੍ਹ ਦੀ ਜਿਸ ਸੈੱਲ ਵਿੱਚ ਕੈਦੀ ਤੇ ਦਹਿਸ਼ਤਗਰਦ ਬੰਦ ਸੀ, ਉਸ ਦੇ ਵਾਰਡਨ ਨੂੰ ਇਨ੍ਹਾਂ ਦੇ ਜੇਲ੍ਹ ਦੀ ਡਿਉੜੀ ਤੱਕ ਪਹੁੰਚ ਜਾਣ ਦਾ ਪਤਾ ਕਿਉਂ ਨਹੀਂ ਲੱਗਦਾ? ਕੈਦੀਆਂ ਦੇ ਸੇਲ ਤੇ ਜੇਲ੍ਹ ਦੇ ਮੈਨ ਗੇਟ ਦੇ ਵਿਚਕਾਰ ਕਾਫ਼ੀ ਫ਼ਾਸਲਾ ਹੁੰਦਾ ਹੈ ਤੇ ਗੇਟ ਵੀ ਹੁੰਦੇ ਹਨ। 8..ਵਰਦੀ ਵਿੱਚ ਬਦਮਾਸ਼ ਉੱਤੇ ਇੱਕ ਵੀ ਗੋਲੀ ਕਿਉਂ ਨਹੀਂ ਚਲਾਈ ਗਈ ਨਾ ਹੀ ਇਨ੍ਹਾਂ ਦਾ ਪਿੱਛਾ ਕੀਤਾ ਗਿਆ। 9..ਜੇਲ੍ਹ ਬਰੇਕ ਹੋਣ ਤੋਂ ਬਾਅਦ ਅਲਰਟ ਜਾਰੀ ਹੋਇਆ ਪਰ ਪੰਜਾਬ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸੀਮਾ ਨੂੰ ਸੀਲ ਕਿਉਂ ਨਹੀਂ ਕੀਤਾ। ਜੇਲ੍ਹ ਵਿੱਚ ਫ਼ਰਾਰ ਹੋਏ ਕੈਦੀ ਹਰਿਆਣਾ ਹੁੰਦੇ ਹੋਏ ਦਿੱਲੀ ਤੇ ਯੂ.ਪੀ. ਤੱਕ ਕਿਸ ਤਰੀਕੇ ਨਾਲ ਪਹੁੰਚੇ। ਨਾਭਾ ਤੋਂ ਹਰਿਆਣਾ ਦੀ ਹੱਦ ਕਰੀਬ 70 KM ਦੀ ਦੂਰੀ ਉੱਤੇ ਸ਼ੁਰੂ ਹੁੰਦੀ ਹੈ। 10...ਜੇਲ੍ਹ ਬਰੇਕ ਦਾ ਮਾਸਟਰ ਮਾਇੰਡ ਪਲਵਿੰਦਰ ਸਿੰਘ ਪਿੰਦਾ ਮਾਰਚ 2016 ਵਿੱਚ ਹਸਪਤਾਲ ਤੋਂ ਫ਼ਰਾਰ ਹੋਇਆ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਿਉਂ ਢਿੱਲ ਵਰਤੀ ਗਈ ? ਗੈਂਗਸਟਰ ਵਿਕੀ ਗੌਂਡਰ ਨੇ ਨਾਭਾ ਜੇਲ੍ਹ ਤੋਂ ਬਠਿੰਡਾ ਦੇ ਐਸ ਐਸ ਪੀ ਨੂੰ ਸੋਸ਼ਲ ਮੀਡੀਆ ਉੱਤੇ ਧਮਕੀ ਦਿੱਤੀ ਸੀ ਪਰ ਸਰਕਾਰ ਨੇ ਕੋਈ ਵੱਡੀ ਕਾਰਵਾਈ ਕਿਉਂ ਨਹੀਂ ਕੀਤੀ। ਸੋਸ਼ਲ ਮੀਡੀਆ ਉੱਤੇ ਇਹਨਾਂ ਗੈਂਗਸਟਰ ਦੇ ਪਿੱਠੂ ਹੁਣ ਫਿਰ ਪੁਲਿਸ ਅਤੇ ਸਰਕਾਰ ਨੂੰ ਇਨ੍ਹਾਂ ਦੇ ਮੁਕਾਬਲੇ ਕਰਨ ਉੱਤੇ ਬਦਲਾ ਲੈਣ ਦੀ ਧਮਕੀਆਂ ਵੀ ਦੇ ਰਹੇ ਹਨ। ਪੁਲਿਸ ਹੱਥ ਉੱਤੇ ਹੱਥ ਰੱਖ ਕਿਉਂ ਬੈਠੀ ਰਹੀ ? ਪੰਜਾਬ ਦੀ ਜੇਲ੍ਹਾਂ ਤੋਂ ਕੈਦੀਆਂ ਦੇ ਭੱਜਣ, ਫ਼ੋਨ ਮਿਲਣ, ਨਸ਼ਾ ਬਰਾਮਦ ਹੋਣ ਦੀ ਘਟਨਾਵਾਂ ਆਮ ਤੌਰ ਉੱਤੇ ਸਾਹਮਣੇ ਆ ਰਹੀਆਂ ਸਨ। ਜੇਲ੍ਹ ਮੰਤਰੀ ਵੱਲੋਂ ਇਹ ਸਾਰੀਆਂ ਗੱਲਾਂ ਸਵੀਕਾਰ ਕਰਨ ਦੇ ਬਾਵਜੂਦ ਕਿ ਸਰਕਾਰ ਜੇਲ੍ਹ ਬਰੇਕ ਹੋਣ ਦਾ ਇੰਤਜ਼ਾਰ ਕਿਉਂ ਕਰਦੀ ਰਹੀ ?