ਨਾਭਾ ਜੇਲ੍ਹ ਬਰੇਕ ਦੀ ਸਾਜ਼ਿਸ਼ 'ਚ ਅਹਿਮ ਖੁਲਾਸਾ
ਏਬੀਪੀ ਸਾਂਝਾ | 01 Dec 2016 01:45 PM (IST)
ਨਾਭਾ: ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ਵਿੱਚੋਂ ਫ਼ਰਾਰ ਗੈਂਗਸਟਰ ਦਾ ਸਾਥੀ ਗੁਰਪ੍ਰੀਤ ਗੋਪੀ ਰਾਜਸਥਾਨ ਦੇ ਗੰਗਾਨਗਰ ਤੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੋਪੀ ਕੋਲੋਂ ਦੋ ਪਿਸਟਲ ਤੇ ਤਿੰਨ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਗੱਡੀਆਂ ਵਿੱਚੋਂ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੀ ਸਕਾਰਪੀਓ ਗੱਡੀ ਵੀ ਸ਼ਾਮਲ ਹੈ। ਗੋਪੀ ਮੋਗਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਬਰੇਕ ਤੋਂ ਪਹਿਲਾਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਰਵਿੰਦਰ ਸਿੰਘ ਪਿੰਦਾ ਤੇ ਵਾਰਦਾਤ ਵਿੱਚ ਸ਼ਾਮਲ ਬਾਕੀ ਗੈਂਗਸਟਰ ਗੋਪੀ ਦੇ ਘਰ ਹੀ ਰੁਕੇ ਸਨ।