ਨਾਭਾ: ਪੁਲਿਸ ਨੇ ਮੌਨਿਕ ਜਿੰਦਲ ਦੇ ਸੁਪਾਰੀ ਕਿੱਲਰ ਬਿੱਟੂ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਬਿੱਟੂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰੀ ਕੀਤਾ ਹੈ। ਪੰਜਾਬ ਪੁਲਿਸ ਨੇ ਇਸ ਦੀ ਹਿਰਾਸਤ ਦਿੱਲੀ ਪੁਲੀਸ ਤੋਂ ਲਈ ਹੈ।



ਪੁਲਿਸ ਮੁਤਾਬਕ ਮੁਲਜ਼ਮ ਨੇ ਪੜਤਾਲ ਦੌਰਾਨ ਦੱਸਿਆ ਕਿ ਕਾਤਲ ਨੂੰ ਮੌਨਿਕ ਦੇ ਭਰਾ ਸੋਨੂੰ ਜਿੰਦਲ ਦੇ ਕਤਲ ਦੀ ਸੁਪਾਰੀ ਤਿੰਨ ਲੱਖ ਦੀ ਵਿੱਚ ਦਿੱਤੀ ਸੀ। ਕਾਤਲ ਨੂੰ ਦੋਵੇਂ ਭਰਾਵਾਂ ਦੀ ਪਛਾਣ ਨਹੀਂ ਸੀ। ਮੌਨਿਕ ਜਿੰਦਲ ਦੇ ਭਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ।



ਦੱਸਣਯੋਗ ਹੈ ਕਿ ਕਤਲ ਵਾਲੇ ਦਿਨ ਮੌਨਿਕ ਜਿੰਦਲ ਪਾਲ ਖਾਦ ਸਟੋਰ ਨਵੀਂ ਅਨਾਜ ਮੰਡੀ ਵਿਖੇ ਆਪਣੀ ਦੁਕਾਨ ਵਿੱਚ ਬੈਠਾ ਸੀ। ਇਹ ਵਿਅਕਤੀ ਨੇ ਇੱਕ ਦੁਕਾਨ ਵਿੱਚ ਬੈਠੇ ਨੂੰ ਗੋਲੀ ਮਾਰ ਕੇ ਆਰਾਮ ਨਾਲ ਚਲਿਆ ਗਿਆ। ਦੁਕਾਨ ਕੋਲ ਖੜ੍ਹੇ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਕਿ ਉਨ੍ਹਾਂ ਨੂੰ ਕਾਬੂ ਕਰ ਸਕਣ। ਆਪਣੇ ਪੁੱਤਰ ਦੀ ਮੌਤ ਬਾਰੇ ਸੁਣ ਕੇ ਉਸ ਦੀ ਮਾਂ ਪਦਮਾ ਜਿੰਦਲ ਇੰਨੇ ਵੱਡੇ ਸਦਮੇ ਵਿੱਚ ਆ ਗਈ ਕਿ ਉਸ ਦੀ ਵੀ ਮੌਤ ਹੋ ਗਈ ਸੀ।



--