ਚੰਡੀਗੜ੍ਹ: ਨੈਸ਼ਨਲ ਫਰੀਡਮ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ 117 ਸੀਟਾਂ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਸਵਾਮੀ ਵਿਵਕੇਨੰਦ ਫਾਊਂਡੇਸ਼ਨ ਉੱਤੇ ਆਧਾਰਿਤ ਨੈਸ਼ਨਲ ਫਰੀਡਮ ਪਾਰਟੀ ਦੇ ਕੌਮੀ ਕਨਵੀਨਰ ਅਮਾਲਨ ਵਿਸ਼ਵਾਸ ਨੇ ਆਖਿਆ ਕਿ ਪੰਜਾਬ ਲਈ ਪਾਰਟੀ ਆਪਣੀ ਕਾਰਜਕਾਰਨੀ ਦਾ ਐਲਾਨ 20 ਸਤੰਬਰ ਤੱਕ ਕਰ ਦੇਵੇਗੀ। ਵਿਸ਼ਵਾਸ ਨੇ ਐਲਾਨ ਕੀਤਾ ਕਿ ਪਾਰਟੀ 117 ਸੀਟਾਂ ਉੱਤੇ ਪੰਜਾਬੀਆਂ ਨੂੰ ਹੀ ਚੋਣ ਲੜਨ ਦਾ ਮੌਕਾ ਦੇਵੇਗੀ। ਕੋਈ ਵੀ ਉਮੀਦਵਾਰ ਬਾਹਰ ਤੋਂ ਨਹੀਂ ਹੋਵੇਗਾ।

 

 

 

 

 

 

ਉਨ੍ਹਾਂ ਦੱਸਿਆ ਕਿ ਪਾਰਟੀ ਦਾ ਪੰਜਾਬ ਚੋਣਾਂ ਲਈ ਮੁੱਖ ਏਜੰਡਾ ਵਿਗੜਦੀ ਕਾਨੂੰਨ ਵਿਵਸਥਾ ਨੂੰ ਸਹੀ ਕਰਨਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਹੈ। ਅਮਾਲਨ ਵਿਸ਼ਵਾਸ ਨੇ ਆਖਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫ਼ਰੰਟ ਉੱਤੇ ਫ਼ੇਲ੍ਹ ਹੋਈ ਹੈ। ਨੈਸ਼ਨਲ ਫਰੀਡਮ ਪਾਰਟੀ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ।

 

 

 

 

 

 

ਆਮਲਨ ਵਿਸ਼ਵਾਸ ਅਨੁਸਾਰ ਮੌਜੂਦਾ ਸਮੇਂ ਵਿੱਚ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਨਿਕਲ ਰਿਹਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਜਿਨ੍ਹਾਂ ਆਗੂਆਂ ਕਾਰਨ ਪੰਜਾਬ ਦੀ ਦੁਰਗਤੀ ਹੋਈ ਹੈ ਉਹ ਫਿਰ ਤੋਂ ਜਨਤਾ ਨੂੰ ਝੂਠੇ ਲਾਰਿਆਂ ਰਾਹੀਂ ਭਰਮਾਉਣ ਦੀ ਤਿਆਰੀ ਕਰ ਰਹੇ ਹਨ।