ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਤੇ ਲੋਕ ਸਭਾ ਦਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀਆਂ ਦੇ ਦਬਦਬੇ ਦੇ ਬਾਵਜੂਦ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਕਾਂਗਰਸ ਤੋਂ ਟਿਕਟ 'ਤੇ ਆਪਣੀ ਦਾਅਵਾਦਾਰੀ ਜਤਾ ਰਹੀ ਹੈ। ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਇਸੇ ਸਾਲ ਦੀ ਸ਼ੁਰੂਆਤ ਤੋਂ ਹੀ ਹਲਕੇ ਵਿੱਚ ਵਿਚਰਨ ਵੀ ਲੱਗੇ ਹਨ।
ਨਵਜੋਤ ਸਿੱਧੂ ਮੁਤਾਬਕ ਉਹ ਪਾਰਟੀ ਦੀ ਸਾਫ ਅਕਸ ਵਾਲੀ ਮਹਿਲਾ ਆਗੂ ਹੈ ਤੇ ਕਾਫੀ ਕੰਮ ਵੀ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਚੰਡੀਗੜ੍ਹ ਤੋਂ ਕਿਸੇ ਦਾ ਨਾਂ ਵੀ ਤੈਅ ਨਹੀਂ ਹੋਇਆ, ਤਿੰਨ ਨਾਂ ਅੱਗੇ ਭੇਜੇ ਗਏ ਹਨ। ਕੇਂਦਰੀ ਚੋਣ ਕਮੇਟੀ ਚੰਡੀਗੜ੍ਹ ਦੀ ਸੀਟ ਬਾਰੇ ਅੰਤਮ ਫੈਸਲਾ ਲਵੇਗੀ ਪਰ ਇਸ ਨਾਲ ਫਰਕ ਨਹੀਂ ਪੈਂਦਾ ਬੱਸ ਕਾਂਗਰਸ ਜਿੱਤਣੀ ਚਾਹੀਦੀ ਹੈ।
ਸਾਬਕਾ ਮੰਤਰੀ ਪਵਨ ਬਾਂਸਲ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਨ ਦੇ ਸਵਾਲ 'ਤੇ ਬੇਬਾਕ ਕਾਂਗਰਸੀ ਲੀਡਰ ਨਵਜੋਤ ਕੌਰ ਦਾ ਮੰਨਣਾ ਹੈ ਕਿ ਇਸ ਨਾਲ ਫਰਕ ਨਹੀਂ ਪੈਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕਾਂ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਲਈ ਕੀ ਕਰ ਸਕੇਗੀ। ਨਵਜੋਤ ਕੌਰ ਨੇ ਬਾਹਰੀ ਹੋਣ ਦੇ ਇਲਜ਼ਾਮਾਂ ਦਾ ਵੀ ਖੰਡਨ ਕੀਤਾ ਤੇ ਖ਼ੁਦ ਨੂੰ ਚੰਡੀਗੜ੍ਹ ਲਈ ਸਰਬੋਤਮ ਉਮੀਦਵਾਰ ਦੱਸਿਆ। ਚੰਡੀਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ਲਈ 19 ਮਈ ਨੂੰ ਵੋਟਿੰਗ ਹੋਣੀ ਹੈ।