ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਚਟਕਾਰਾ ਲੈਂਦਿਆਂ ਫਿਰ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਸੁਖਬੀਰ ਬਾਦਲ ਦੇ ਬੇਧਿਆਨੇ ਹੋਣ ਦਾ ਕਾਰਨ ਨਸ਼ਾ 'ਚ ਚੂਰ ਹੋਣਾ ਦੱਸਿਆ।
ਨਵਜੋਤ ਸਿੱਧੂ ਨੇ ਕਿਹਾ ਕਿ ਜਦ ਮੋਦੀ ਦੀ ਗੁਰਦਾਸਪੁਰ ਰੈਲੀ ਮੌਕੇ ਜਦ ਸੁਖਬੀਰ ਬਾਦਲ ਨੇ ਪੀਐਮ ਦਾ ਸਨਮਾਨ ਕਰਨ ਲਈ ਜ਼ਮੀਨ 'ਤੇ ਡਿੱਗਿਆ ਸ਼ਾਲ ਦੇ ਦਿੱਤਾ ਤੇ ਬਾਅਦ ਵਿੱਚ ਉਨ੍ਹਾਂ ਨਾਲ ਹੱਥ ਮਿਲਾਉਣਾ ਹੀ ਭੁੱਲ ਗਏ। ਉਨ੍ਹਾਂ ਕਿਹਾ ਕਿ ਸੁਖਬੀਰ ਹਮੇਸ਼ਾ ਨਸ਼ੇ ਵਿੱਚ ਚੂਰ ਰਹਿੰਦੇ ਹਨ ਤੇ ਉਦੋਂ ਵੀ ਅਜਿਹਾ ਹੀ ਹੋਇਆ। ਉਨ੍ਹਾਂ ਦੀ ਪਤਨੀ ਨੇ ਧਿਆਨ ਦਿੱਤਾ ਤੇ ਸੁਖਬੀਰ ਦਾ ਹੱਥ ਫੜ ਕੇ ਮੋਦੀ ਨਾਲ ਮਿਲਵਾਇਆ।
ਕਾਂਗਰਸੀ ਲੀਡਰ ਇੱਥੇ ਮੈਡੀਕਲ ਕੈਂਪ ਵਿੱਚ ਸ਼ਿਰਕਤ ਕਰਨ ਆਏ ਸਨ। ਉਨ੍ਹਾਂ ਇੱਥੇ ਵੀ ਬੀਤੇ ਸਾਲ ਦੁਸਹਿਰਾ ਮੌਕੇ ਦਰਦਨਾਕ ਰੇਲ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਵੀਵ ਦੁਹਰਾਈ।