ਸਿੱਧੂ ਦੀ ਸੁਖਬੀਰ ਬਾਦਲ ਨੂੰ ਵੰਗਾਰ, ਬਰਗਾੜੀ ਲਾਓ ਧਰਨਾ, ਮੈਂ ਨਾਲ ਚੱਲਾਂਗਾ
ਏਬੀਪੀ ਸਾਂਝਾ | 05 Nov 2018 04:28 PM (IST)
ਚੰਡੀਗੜ੍ਹ: ਕੈਬਨਿਟ ਮੰਤਰੀ ਮੰਤਰੀ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਹੈ ਕਿ ਸੁਖਬੀਰ ਬਾਦਲ ਬੇਅਦਬੀ ਮਾਮਲਿਆਂ 'ਤੇ ਬਰਗਾੜੀ ਧਰਨਾ ਲਾਵੇ, ਮੈਂ ਉਸ ਦੇ ਨਾਲ ਜਾਵਾਂਗਾ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਅਸਲੀ ਮੁੱਦੇ 'ਤੇ ਧਰਨਾ ਕਿਉਂ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੇਂਦਰ ਵਿੱਚ ਸਰਕਾਰ ਹੈ ਫਿਰ ਧਰਨਾ ਕਿਸ ਖਿਲਾਫ ਲਾਇਆ ਜਾ ਰਿਹਾ ਹੈ। ਦਰਅਸਲ ਸੰਕਟ ਵਿੱਚ ਘਿਰਿਆ ਅਕਾਲੀ ਦਲ ਧਰਨਿਆਂ ਦੀ ਰਾਹ ਤੁਰਿਆ ਹੈ। ਅਕਾਲੀ ਦਲ ਵੱਲੋਂ ਪੰਥਕ ਮੁੱਦਿਆਂ 'ਤੇ ਧਰਨੇ ਦਿੱਤੇ ਜਾ ਰਹੇ ਹਨ। ਵਿਰੋਧੀ ਅਕਾਲੀ ਦਲ ਨੂੰ ਘੇਰ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਧਰਨੇ ਕਿਉਂ ਯਾਦ ਆਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਮੰਨੇ ਕਿ ਟਕਸਾਲੀ ਅਕਾਲੀਆਂ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਹਮਣੇ ਸੁਖਬੀਰ ਬੌਣਾ ਹੈ। ਸੁਖਬੀਰ ਪਤਲੀ ਗਲੀ ਵਿੱਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਟਕਸਾਲੀ ਲੀਡਰ ਨੂੰ ਅਕਾਲੀ ਦਲ ਨਾਲ ਰੋਸ ਨਹੀਂ ਸਗੋਂ ਮੁਸ਼ਕਲ ਜੀਜਾ-ਸਾਲਾ ਨਾਲ ਹੈ।